ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਚੁੱਕਿਆ ਗੈਰਕਾਨੂੰਨੀ ਹੋਰਡਿੰਗ ਦਾ ਮੁੱਦਾ
ਸੰਜੀਵ ਸੂਦ
- ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਆਪਣੀ ਸਰਕਾਰ ਦੀ ਕਰ ਰਿਹੈ ਮੁਫਤ ਐਡ
- ਜਦੋਂਕਿ ਬਾਕੀਆਂ ਦੇ ਹਟਾ ਰਹੇ ਪੋਸਟਰ
- ਉਨ੍ਹਾਂ ਕਿਹਾ ਵਿਗਿਆਪਨਾਂ ਦੇ ਨਾਂ ਤੇ ਹੋਇਆ ਵੱਡਾ ਘਪਲਾ
ਲੁਧਿਆਣਾ, 13 ਅਕਤੂਬਰ 2021 - ਲੁਧਿਆਣਾ ਦੇ ਵਿੱਚ ਲੱਗੇ ਬੋਰਡਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਵਾਲ ਖਡ਼੍ਹੇ ਕੀਤੇ ਨੇ, ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਵਿਗਿਆਪਨ ਦੇ ਨਾਂ ਤੇ ਲੁਧਿਆਣਾ ਦੇ ਵਿੱਚ ਕਾਰਪੋਰੇਸ਼ਨ ਅਤੇ ਠੇਕੇਦਾਰਾਂ ਨੇ ਮਿਲ ਕੇ ਵੱਡਾ ਘਪਲਾ ਕੀਤਾ ਹੈ ਉਨ੍ਹਾਂ ਕਿਹਾ ਕਿ ਕੋਰੋਨਾ ਦੇ ਦੌਰਾਨ ਜਿਸ ਵਿਗਿਆਪਨ ਬਠਿੰਡਾ ਠੇਕਾ ਠੇਕੇਦਾਰ ਨੂੰ 2 ਕਰੋੜ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਦਿੱਤਾ ਗਿਆ ਸੀ ਉਸ ਨੂੰ ਕੋਰੋਨਾ ਦੇ ਨਾਂ ਤੇ ਸਿਰਫ਼ ਇੱਕ ਸਾਲ ਨਹੀਂ ਸਗੋਂ 7 ਸਾਲ ਲਈ ਰਿਆਇਤ ਦਿੱਤੀ ਗਈ ਉਨ੍ਹਾਂ ਕਿਹਾ ਕਿ 23 ਕਰੋੜ ਦੀ ਥਾਂ ਠੇਕੇਦਾਰ ਨੂੰ 9 ਕਰੋੜ ਦੀ ਰਿਆਇਤ ਦਿੱਤੀ ਗਈ, ਉਨ੍ਹਾਂ ਕਿਹਾ ਕਿ ਨਿਯਮਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ।
ਇਸ ਦੌਰਾਨ ਜਦੋਂ ਮਹੇਸ਼ਇੰਦਰ ਗਰੇਵਾਲ ਨੇ ਸਵਾਲ ਕੀਤਾ ਗਿਆ ਕਿ ਜੋ ਹੋਰਡਿੰਗ ਦਾ ਠੇਕਾ ਡਾਕਟਰ ਸੀ ਉਹ ਕਿਸੇ ਅਕਾਲੀ ਦਲ ਦੇ ਨੇਤਾ ਨੂੰ ਹੀ ਦਿੱਤਾ ਗਿਆ ਸੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਹੋਵੇ ਜੋ ਕੰਮ ਗੈਰਕਾਨੂੰਨੀ ਹੈ ਉਹ ਇਸ ਦਾ ਵਿਰੋਧ ਕਰਨਗੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਬਕਾਇਦਾ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਦੱਸ ਚੁੱਕੇ ਨੇ, ਗਰੇਵਾਲ ਨੇ ਕਿਹਾ ਕਿ ਕੰਪਨੀ ਨੇ ਆਪਣੇ 50 ਫੀਸਦੀ ਬੋਰਡ ਤਾਂ ਵਿਦਰਾ ਕਰ ਲਏ ਪਰ ਮੁੱਖ ਥਾਵਾਂ ਆਪਣੇ ਕੋਲ ਰੱਖ ਲਈਆਂ, ਉਨ੍ਹਾਂ ਕਿਹਾ ਕਿ ਹੁਣ ਕਾਰਪੋਰੇਸ਼ਨ ਮੁਫ਼ਤ ਵਿੱਚ ਇਹ ਸਰਕਾਰ ਦੇ ਵਿਗਿਆਪਨ ਦੇ ਰਿਹਾ ਹੈ ਜਦੋਂ ਕੇ ਇਕ ਯੂਨੀਪੋਲ ਦੀ ਮਹੀਨੇ ਦੀ ਕੀਮਤ 16 ਹਜ਼ਾਰ ਰੁਪਏ ਹੈ ਉਨ੍ਹਾਂ ਕਿਹਾ ਕਿ ਇਸ ਮੁਦੇ ਤੇ ਅਕਾਲੀ ਦਲ ਚੁੱਪ ਨਹੀਂ ਬੈਠੇਗਾ।
ਉਧਰ ਅਕਾਲੀ ਦਲ ਕੌਂਸਲਰ ਗਿਆਸਪੁਰਾ ਨੇ ਕਿਹਾ ਕਿ ਨਗਰ ਨਿਗਮ ਅੱਜ ਘਪਲਿਆਂ ਦਾ ਗੜ ਬਣ ਗਿਆ, ਉਨ੍ਹਾਂ ਕਿਹਾ ਕਿ ਟਾਈਲਾਂ ਚ ਸੜਕ ਬਣਾਉਣ ਤੇ ਘਪਲੇਬਾਜ਼ੀ ਹੋ ਰਹੀ ਹੈ, ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਅਤੇ ਇਮਪਰੂਵਮੈਂਟ ਟਰਸਟ ਵੱਡੇ ਘਪਲੇ ਕਰ ਰਿਹਾ।