ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰ ਚੁਣੇ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ 14 ਅਗਸਤ 2021-ਪਿਛਲੇ ਲੰਮੇ ਸਮੇਂ ਤੋਂ ਪੰਜਾਬ ਭਰ 'ਚ ਮਾਨਵਤਾ ਦੀ ਭਲਾਈ ਲਈ ਕੰਮ ਕਰ ਰਹੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ (ਰਜਿ.) ਮਾਲੇਰਕੋਟਲਾ ਦੀ ਚੋਣ ਸਰਪ੍ਰਸਤ ਚੋਧਰੀ ਇਲਮਦੀਨ ਮੁਨੀਮ, ਹਾਜੀ ਅਬਦੁਲ ਗੱਫਾਰ ਅਤੇ ਹਾਜੀ ਸ਼ੋਕਤ ਅਲੀ ਦੀ ਦੇਖ ਰੇਖ ਹੇਠ ਕਰਵਾਈ ਗਈ। ਜਿਸ 'ਚ ਸਰਵਸੰਮਤੀ ਨਾਲ ਅਜ਼ਹਰ ਮੁਨੀਮ ਨੂੰ ਪ੍ਰਧਾਨ, ਮੁਹੰਮਦ ਗੁਲਜ਼ਾਰ ਨੂੰ ਮੀਤ ਪ੍ਰਧਾਨ, ਰਮਜ਼ਾਨ (ਸੋਨੀ) ਨੂੰ ਜਰਨਲ ਸਕੱਤਰ, ਮੁਹੰਮਦ ਹਨੀਫ ਡੋਰਜ ਨੂੰ ਖਜ਼ਾਨਚੀ, ਮੁਹੰਮਦ ਸ਼ਮਸ਼ਾਦ ਸਾਦੂ ਨੂੰਪ੍ਰੈੱਸ ਸਕੱਤਰ, ਇਰਫਾਨ ਫਾਨੀ ਨੂੰ ਪ੍ਰਾਪੋਗੰਡਾ ਸੈਕਟਰੀ, ਮੁਹੰਮਦ ਫਿਰੋਜ਼ ਪੱਪੂ ਨੂੰ ਜੁਆਇੰਟ ਸੈਕਟਰੀ ਅਤੇ ਅਨੀਸ ਕੁਰੈਸੀ ਨੂੰ ਜੁਆਇੰਟ ਖਜ਼ਾਨਚੀ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਮੁਹੰਮਦ ਪ੍ਰਵੇਜ, ਸਾਬਰ ਮਿਸਤਰੀ, ਅਮਜ਼ਦ ਅਲੀ, ਨਾਸਰ ਅਜ਼ਾਦ, ਡਾ.ਰਫੀਕ, ਮੁਹੰਮਦ ਤੱਯਬ ਤੇ ਮੁਹੰਮਦ ਅਰਸ਼ਦ ਨੂੰ ਸਲਾਹਕਾਰ ਚੁਣਿਆ ਗਿਆ। ਇਸ ਮੌਕੇ ਪ੍ਰਧਾਨ ਅਜ਼ਹਰ ਮੁਨੀਮ ਨੇ ਸਭ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸ਼ਹਿਰ ਮਾਲੇਰਕੋਟਲਾ ਦੇ ਲੋਕਾਂ ਨੂੰ ਵੀ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਨਾਲ ਜੁੜ ਕੇ ਸਮਾਜ ਭਲਾਈ ਦੇ ਕੰਮ ਕਰਨ ਦੀ ਅਪੀਲ ਕੀਤੀ।