ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ।
ਜਗਦੀਸ਼ ਥਿੰਦ
ਗੁਰੂਹਰਸਹਾਏ: 14 ਅਕਤੂਬਰ: ਗੁਰੂਹਰਸਹਾਏ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਸ.ਵਰਦੇਵ ਸਿੰਘ ਮਾਨ ਵੱਲੋਂ ਆਪਣੀ ਚੁਣਾਵੀ ਮੁਹਿੰਮ ਨੂੰ ਤੇਜ ਕਰਦੇ ਹੋਏ ਪਿੰਡ ਗਜਨੀਵਾਲਾ ਦੇ 15 ਕੱਟੜ ਕਾਂਗਰਸ ਪਰਿਵਾਰ ਸਿਰੋਪਾਓ ਪਾ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤੇ| ਇਸ ਮੌਕੇ ਸ਼ਾਮਿਲ ਹੋਏ ਪਰਿਵਾਰ ਵਿੱਚ ਅਜੀਤ ਸਿੰਘ ਪੁੱਤਰ ਮਾਹਣਾ ਸਿੰਘ, ਚਿਮਨ ਸਿੰਘ, ਮੱਲ ਸਿੰਘ, ਬਾਲਾ ਸਿੰਘ, ਹਰਮੇਸ਼ ਸਿੰਘ, ਰਾਜ ਸਿੰਘ, ਮੁਖਤਿਆਰ ਸਿੰਘ, ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ, ਅਸ਼ੋਕ ਸਿੰਘ, ਗੁਰਦੀਪ ਸਿੰਘ, ਸੋਨਾ ਸਿੰਘ, ਬਲਵਿੰਦਰ ਸਿੰਘ, ਸੁਨੀਲ ਸਿੰਘ, ਜੱਜ ਸਿੰਘ ਆਦਿ ਸ਼ਾਮਿਲ ਹੋਏ| ਇਸ ਮੌਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਕਾਂਗਰਸ ਦੀਆ ਲੋਕ ਮਾਰੂ ਨੀਤੀਆਂ ਤੋਂ ਦੁਖੀ ਹੋ ਕੇ ਦਰਜਨਾਂ ਪਰਿਵਾਰ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ, ਇਸ ਮੌਕੇ ਵਰਦੇਵ ਸਿੰਘ ਮਾਨ ਨੇ ਕਿਹਾ ਕਿ ਬੀਤੇ ਦਿਨ ਪਿੰਡ ਨਿੱਝਰ ਦੇ ਦਰਜਨਾਂ ਪਰਿਵਾਰ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ, ਜਿਸ ਤੋਂ ਸਾਫ ਹੈ ਕਿ ਕਾਂਗਰਸ ਆਪਣੇ ਪੱਤਣ ਵੱਲ ਤੇਜੀ ਨਾਲ ਵੱਧ ਰਹੀ ਹੈ| ਓਹਨਾ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜ ਸਾਲ ਗੁਰੂਹਰਸਹਾਏ ਵਾਸੀਆਂ ਕੁਟਿਆ ਤੇ ਲੁਟਿਆ ਹੈ ਜਿਸਦਾ ਹਿਸਾਬ ਕਰਨ ਲਈ ਲੋਕ ਉਤਾਵਲੇ ਹਨ| ਇਸ ਮੌਕੇ ਜਸਪ੍ਰੀਤ ਮਾਨ ਪ੍ਰਧਾਨ ਆਈ ਟੀ ਵਿੰਗ ਮਾਲਵਾ ਜ਼ੋਨ 1, ਗੁਰਵਿੰਦਰ ਗਿੱਲ, ਹਰਪਿੰਦਰ ਸਿੰਘ ਸਾਬਕਾ ਸਰਪੰਚ, ਗੁਰਮੀਤ ਮਾਨ, ਮੁਖਤਿਆਰ ਸਿੰਘ ਕਾਮਰੇਡ, ਗੁਰਦੀਪ ਸਿੰਘ, ਬਖਸ਼ੀਸ਼ ਸਿੰਘ, ਅਮਰਜੀਤ ਸਿੰਘ, ਡਾ, ਗੁਰਦੀਪ ਸਿੰਘ, ਡਾ, ਮੁਖਤਿਆਰ ਸਿੰਘ ਆਦਿ ਹਾਜ਼ਰ ਸਨ|