ਜਗਦੀਸ਼ ਥਿੰਦ
ਫਾਜ਼ਿਲਕਾ 14 ਅਕਤੂਬਰ :
ਸਿਵਲ ਸਰਜਨ ਫਾਜ਼ਿਲਕਾ ਡਾ. ਦਵਿੰਦਰ ਕੁਮਾਰ ਢਾਂਡਾ ਦੀ ਅਗਵਾਈ ਵਿਚ ਵੀਰਵਾਰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਕਰੋਨਾ ਵੈਕਸੀਨ ਦੇ ਦੇਸ਼ ਭਰ ਵਿਚ 100 ਕਰੋੜ ਵੈਕਸੀਨ ਪੂਰੀ ਹੋਣ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਡੀਐਫਪੀਓ ਡਾ. ਕਵਿਤਾ, ਐਸਐਮਓ ਡਾ. ਸੁਧੀਰ ਪਾਠਕ, ਡਿਪਟੀ ਮਾਸ ਮੀਡੀਆ ਅਫਸਰ ਮੈਡਮ ਸੁਖਵਿੰਦਰ ਕੌਰ, ਡਾ. ਅਮਿਤ ਜਾਸੂਜਾ ਆਦਿ ਹਾਜਰ ਰਹੇ।
ਆਪਣੇ ਸੰਬੋਧਨ ਵਿਚ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਕਿਹਾ ਕਿ ਡਾ. ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਦੇਸ਼ ਭਰ ਵਿਚ 100 ਕਰੋੜ ਲੋਕ ਟੀਕਾਕਰਨ ਕਰਵਾ ਚੁੱਕੇ ਨੇ। ਮੈਂ ਇਸ ਮੌਕੇ ਆਪਣੇ ਜਿਲ੍ਹੇ ਦੇ ਸਾਰੇ ਕਰਮਚਾਰੀਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਕਰੋਨਾ ਕਾਲ ਵਿਚ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੀ ਸੈਂਪਲਿੰਗ, ਹੋਮ ਆਇਸੋਲੇਸ਼ਨ, ਟੀਕਾਕਰਨ ਆਦਿ ਕੰਮਾਂ ਵਿਚ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਰੋਨਾ ਵੈਕਸੀਨ ਦੀਆਂ ਦੋਨੋ ਡੋਜ਼ ਲਗਵਾ ਚੁੱਕੇ ਹਨ, ਉਹ ਵਧਾਈ ਦੇ ਪਾਤਰ ਹਨ। ਜਿਹੜੇ ਜਿਹੜੇ ਲੋਕ ਟੀਕਾਕਰਨ ਤੋਂ ਰਹਿ ਗਏ ਹਨ, ਉਹ ਕ੍ਰਿਪਾ ਕਰਕੇ ਟੀਕਾ ਲਗਵਾ ਲੈਣ ਅਤੇ ਜਿਹੜੇ ਲੋਕ ਟੀਕਾ ਲਗਵਾ ਚੁੱਕੇ ਹਨ ਉਹ ਟੀਕਾ ਲਗਵਾਉਣ ਤੋਂ ਬਾਅਦ ਵੀ covid-19 ਦੇ ਨਿਯਮਾਂ ਦਾ ਪਾਲਣ ਕਰਨ ਜਿਵੇਂ ਕਿ ਮਾਸਕ ਪਾ ਕੇ ਰੱਖਣਾ, ਦੋ ਗਜ਼ ਦੀ ਦੂਰੀ ਰੱਖਣਾ ਤੇ ਥੋੜੇ ਥੋੜੇ ਸਮੇਂ ਬਾਅਦ ਹੱਥ ਧੋਣੇ ਅੰਤ ਵਿੱਚ ਉਨ੍ਹਾਂ ਨੇ ਅਪੀਲ ਕੀਤੀ ਕਿ ਸਾਡਾ ਮੰਤਵ 18 ਸਾਲ ਤੋ ਉਤੇ ਦੇ ਹਰ ਵਿਅਕਤੀ ਨੂੰ ਟੀਕਾ ਲਾਉਣਾ ਹੈ ਤਾਂਕਿ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਈਈ ਹਰਮੀਤ ਸਿੰਘ, ਨਰਸਿੰਗ ਸਿਸਟਰ ਨੀਲਮ ਛਾਬੜਾ, ਹਸਪਤਾਲ ਦਾ ਸਟਾਫ ਤੇ ਟੀਕਾਕਰਨ ਕਰਵਾਉਣ ਆਏ ਸ਼ਹਿਰਵਾਸੀ ਹਾਜਰ ਸਨ।