ਕੁੱਝ ਹੀ ਦੇਰ 'ਚ ਨਵਜੋਤ ਸਿੱਧੂ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਨਾਲ ਕਰਨਗੇ ਮੀਟਿੰਗ
ਨਵੀਂ ਦਿੱਲੀ, 14 ,ਅਕਤੂਬਰ 2021 - ਨਵਜੋਤ ਸਿੰਘ ਸਿੱਧੂ ਨੇ ਏ ਆਈ ਸੀ ਸੀ ਵਿਖੇ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੀਟਿੰਗ ਕੀਤੀ।
ਜਿਸ ਤੋਂ ਬਾਅਦ ਹੁਣ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਆਪਣੀ ਰਿਹਾਇਸ਼ ਤੋਂ ਕਾਂਗਰਸ ਮੁੱਖ ਦਫਤਰ ਵੱਲ ਰਵਾਨਾ ਹੋ ਚੁਕੇ ਹਨ ਹਨ ਅਤੇ ਜਿਥੇ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਮੌਜੂਦ ਹਨ। ਇਥੇ ਹੋਣ ਵਾਲੀ ਮੀਟਿੰਗ 'ਚ ਹਿੱਸਾ ਲੈਣ ਲਈ ਹਰੀਸ਼ ਰਾਵਤ ਵੀ ਕਾਂਗਰਸ ਮੁੱਖ ਦਫਤਰ ਪਹੁੰਚ ਚੁੱਕੇ ਹਨ।