ਪੜ੍ਹੋ ਕਿਸਾਨ ਮੋਰਚੇ ਵੱਲੋਂ ਕਦੋਂ ਮੋਦੀ, ਸ਼ਾਹ, ਯੋਗੀ, ਤੋਮਰ ਅਤੇ ਅਜੈ ਮਿਸ਼ਰਾ ਟੈਨੀ ਅਤੇ ਹੋਰ ਭਾਜਪਾ ਆਗੂਆਂ ਦੇ ਪੁਤਲੇ ਸਾੜੇ ਜਾਣਗੇ
ਨਵੀਂ ਦਿੱਲੀ, 14 ਅਕਤੂਬਰ 2021 - ਸ਼ਾਮ 6.45 ਵਜੇ
- ਸਯੁੰਕਤ ਕਿਸਾਨ ਮੋਰਚਾ ਸਪੱਸ਼ਟ ਕਰਦਾ ਹੈ ਕਿ ਮੋਦੀ, ਸ਼ਾਹ , ਯੋਗੀ, ਤੋਮਰ ਅਤੇ ਅਜੈ ਮਿਸ਼ਰਾ ਟੈਨੀ ਅਤੇ ਹੋਰ ਭਾਜਪਾ ਆਗੂਆਂ ਦੇ ਪੁਤਲੇ ਸਾੜਣ ਦਾ ਪ੍ਰੋਗਰਾਮ ਸਥਾਨਕ ਸਥਿਤੀ ਅਨੁਸਾਰ 15 ਅਕਤੂਬਰ ਜਾਂ 16 ਅਕਤੂਬਰ ਨੂੰ ਕੀਤਾ ਜਾਵੇ
ਸਯੁੰਕਤ ਕਿਸਾਨ ਮੋਰਚੇ ਨੇ ਸ਼ੁਰੂ ਵਿੱਚ ਸਾਰੀਆਂ ਜਥੇਬੰਦੀਆਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਇਹ ਸੱਦਾ ਦਿੱਤਾ ਸੀ ਕਿ 15 ਅਕਤੂਬਰ ਨੂੰ (ਦੁਸਹਿਰੇ ਦੇ ਤਿਉਹਾਰ ਵਾਲੇ ਦਿਨ) ਨਰਿੰਦਰ ਮੋਦੀ, ਅਮਿਤ ਸ਼ਾਹ, ਯੋਗੀ ਆਦਿੱਤਿਆਨਾਥ, ਨਰਿੰਦਰ ਸਿੰਘ ਤੋਮਰ, ਅਜੈ ਮਿਸ਼ਰਾ ਤੇਨੀ ਅਤੇ ਭਾਜਪਾ ਆਗੂਆਂ ਦੇ ਪੁਤਲੇ ਸਾੜੇ ਜਾਣਗੇ। ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਤਿਉਹਾਰ ਦੀ ਭਾਵਨਾ ਨਾਲ ਬਣੇ ਰਹਿਣ ਲਈ ਇਹ ਦਿਨ ਨੂੰ ਮਨਾਉਣ ਦਾ ਸੱਦਾ ਦਿੱਤਾ ਗਿਆ।
ਹਾਲਾਂਕਿ, ਭਾਜਪਾ-ਆਰਐਸਐਸ ਦੀਆਂ ਤਾਕਤਾਂ ਵੱਲੋਂ ਇਸ ਮੌਕੇ ਦੀ ਵਰਤੋਂ ਖਾਸ ਕਰਕੇ ਤਰਾਈ ਦੇ ਸੰਵੇਦਨਸ਼ੀਲ ਹਿੱਸਿਆਂ ਵਿੱਚ ਫਿਰਕੂ ਤਣਾਅ ਵਧਾਉਣ ਲਈ ਕੀਤੇ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ, ਇਸ ਪ੍ਰੋਗਰਾਮ ਵਿੱਚ ਇੱਕ ਤਬਦੀਲੀ ਕੀਤੀ ਗਈ ਹੈ। ਕੁਝ ਆਗੂਆਂ ਦੇ ਬਿਆਨਾਂ ਕਰਕੇ 15 ਅਤੇ 16 ਅਕਤੂਬਰ ਦੀਆਂ ਦੋਵੇਂ ਤਰੀਕਾਂ ਵਿੱਚਕਾਰ ਕੁਝ ਉਲਝਣ ਪੈਦਾ ਹੋ ਗਈ ਹੈ।
ਸਯੁੰਕਤ ਕਿਸਾਨ ਮੋਰਚਾ ਹੁਣ ਸਾਰੀਆਂ ਜਥੇਬੰਦੀਆਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਸਥਾਨਕ ਸਥਿਤੀ ਅਨੁਸਾਰ 15 ਜਾਂ 16 ਤਰੀਕ ਨੂੰ ਪੁਤਲਾ ਦਹਨ ਦੀ ਕਾਰਵਾਈ ਕਰਨ ਦੀ ਸਲਾਹ ਦਿੰਦਾ ਹੈ।