ਡਰੱਗਜ਼ ਮਾਮਲੇ ਦੀ ਅਗਲੀ ਸੁਣਵਾਈ 26 ਅਕਤੂਬਰ ਨੂੰ, ਕੀ ਹੁਣ ਖੁੱਲ੍ਹਣਗੀਆਂ ਸੀਲ ਬੰਦ ਰਿਪੋਰਟਾਂ ?
ਚੰਡੀਗੜ੍ਹ, 14 ਅਕਯੂਬਰ 2021 - ਡਰੱਗਜ਼ ਮਾਮਲੇ ਦੀ ਅਗਲੀ ਸੁਣਵਾਈ 26 ਅਕਤੂਬਰ ਨੂੰ ਹੋਵੇਗੀ। ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਦਿਓਲ ਨੇ ਦੱਸਿਆ ਕਿ ਪਿਛਲੀ ਸੁਣਵਾਈ ਜਿਹੜੀ ਕੀ ਵੀਰਵਾਰ ਨੂੰ ਹੋਈ ਸੀ ਇਸ ਦੌਰਾਨ ਉਨ੍ਹਾਂ ਵੱਲੋਂ ਕੋਰਟ 'ਚ ਧਿਆਨ 'ਚ ਲਿਆਂਦਾ ਗਿਆ ਕਿ ਪਹਿਲੀਆਂ ਸੀਲ ਕਵਰ ਰਿਪੋਰਟਾਂ ਨੂੰ ਦੇਖਣ ਲਈ ਸਾਰਾ ਪੰਜਾਬ ਇੰਤਜਾਰ ਕਰ ਰਿਹਾ ਹੈ ਅਤੇ ਜਦੋਂ ਹੁਣ 26 ਅਕਤੂਬਰ ਨੂੰ ਜਦੋਂ ਕੋਰਟ ਦੁਬਾਰਾ ਖੁੱਲ੍ਹੇਗੀ ਤਾਂ ਇਸ ਮਾਮਲੇ ਨੂੰ ਸਭ ਤੋਂ ਪਹਿਲਾਂ ਕਵਰ ਕੀਤਾ ਜਾਏਗਾ ਅਤੇ ਅਦਾਲਤ ਦਾ ਵਿਸ਼ੇਸ਼ ਧਿਆਨ ਇਸ ਮਾਮਲੇ ਵੱਲ ਦਿਵਾਇਆ ਗਿਆ ਹੈ।
ਡਰੱਗ ਕੇਸ 'ਤੇ ਪਟੀਸ਼ਨ ਪਾਉਣ ਵਾਲੇ ਵਕੀਲ ਨਵਕਿਰਨ ਵੱਲੋਂ ਸਾਬਕਾ ਡੀ ਜੀ ਪੀ ਸ਼ਸ਼ੀਕਾਂਤ 'ਤੇ ਇਲਜ਼ਾਮ ਲਾਏ ਗਏ ਹਨ ਕਿ ਸ਼ਸ਼ੀਕਾਂਤ ਦੇ ਵਕੀਲ ਅਦਾਲਤ'ਚ ਰਿਪੋਰਟਾਂ ਨੂੰ ਖੋਲ੍ਹਣ 'ਤੇ ਤਵੱਜ਼ੋ ਨਹੀਂ ਦੇ ਰਹੇ ਹਨ। ਵੀਕੀਲ ਨਵਕਿਰਨ ਨੇ ਇਹ ਵੀ ਇਲਜ਼ਾਮ ਲਾਏ ਕਿ ਸਾਬਕਾ ਡੀ ਜੀ ਪੀ ਕਿਸੇ ਖਾਸ ਧਿਰ ਨੂੰ ਬਚਾ ਰਹੇ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਕੀਲ ਇਹ ਕਹਿ ਰਹੇ ਹਨ ਕਿ ਸੀਲ ਬੰਦ ਲਿਫਾਫੇ ਜਨਤਕ ਕਰਨ ਨਾਲੋਂ ਇਸ ਮਾਮਲੇ ਨਾਲ ਜੁੜੇ ਹੋਰ ਕਈ ਮੁੱਦੇ ਜ਼ਿਆਦਾ ਜ਼ਰੂਰੀ ਹਨ।
ਉੱਥੇ ਹੀ ਇਸ ਮਾਮਲੇ ਬਾਰੇ ਭਾਰਤ ਸਰਕਾਰ ਦੇ ਵਕੀਲ ਸੱਤਿਆ ਪਾਲ ਜੈਨ ਨੇ ਕਿਹਾ ਕਿ ਕਿਸ ਸੀਲ ਬੰਦ ਲਿਫਾਫੇ ਨੂੰ ਲੋਕਾਂ ਅੱਗੇ ਜਨਤਕ ਕਰਨਾ ਹੈ ਇਹ ਜੱਜ 'ਤੇ ਨਿਰਭਰ ਕਰਦਾ ਹੈ ਉਨ੍ਹਾਂ ਕੋਲ ਹੋਰ ਵੀ ਬਹੁਤ ਸਾਰੇ ਮੁੱਦਿਆਂ ਦੇ ਮਾਮਲੇ ਸੀਲ ਬੰਦ ਲਿਫਾਫੇ 'ਚ ਹੁੰਦੇ ਹਨ ਪਰ ਆਖਰੀ ਫੈਸਲਾ ਜੱਜ ਦਾ ਹੀ ਹੁੰਦਾ ਹੈ।