ਘਰਵਾਲੇ ਨੇ ਬੱਚਿਆਂ ਦੇ ਸਾਹਮਣੇ ਹੀ ਘਰਵਾਲੀ ਨੂੰ ਕੁਹਾੜੀ ਨਾਲ ਵੱਢਿਆ, ਪੜ੍ਹੋ ਕਿਉਂ, ਪਤਨੀ ਦੀ ਮੌਤ
ਇੰਦਰਜੀਤ ਸਿੰਘ
ਫਾਜ਼ਿਲਕਾ, 14 ਅਕਤੂਬਰ 2021 - ਅਬੋਹਰ ਦੇ ਪਿੰਡ ਖੈਰਪੁਰ ਦੇ ਕੋਲ ਢਾਣੀ ਚੌਧਰੀ ਓਮ ਪ੍ਰਕਾਸ਼ ਵਿੱਚ ਇੱਕ ਖੌਫਨਾਕ ਘਟਨਾ ਸਾਹਮਣੇ ਆਈ ਹੈ। ਪੈਸੇ ਨਾ ਦੇਣ ਤੇ ਇੱਕ ਪਤੀ ਵਲੋਂ ਆਪਣੀ ਪਤਨੀ ਨੂੰ ਗੁੱਸੇ ਵਿਚ ਕੁਹਾੜੀ ਨਾਲ ਆਪਣੇ ਬੱਚਿਆਂ ਦੇ ਸਾਹਮਣੇ ਹੀ ਵੱਢ ਦਿਤਾ।
ਜਾਣਕਾਰੀ ਅਨੁਸਾਰ 30 ਸਾਲ ਦਾ ਰਮਾ ਦੇਵੀ ਪਤਨੀ ਬਿੱਲੁ ਆਪਣੇ ਭਰਾਵਾਂ ਅਤੇ ਹੋਰ ਰਿਸ਼ਤੇਦਾਰਾਂ ਦੇ ਨਾਲ ਇੱਕ ਮਹੀਨਾ ਪਹਿਲਾ ਯੂਪੀ ਦੇ ਈਟਾਵਾ ਤੋਂ ਖੈਰਪੁਰ ਵਿਖੇ ਨਰਮੇ ਦੀ ਚੁਗਾਈ ਲਈ ਆਏ ਸਨ। ਉਸਦੇ ਤਿੰਨ ਬੱਚੇ ਵੀ ਨਾਲ ਸਨ ਅਤੇ ਇੱਕ ਹਫ਼ਤੇ ਪਹਿਲਾਂ ਹੀ ਉਸਦਾ ਪਤੀ ਵੀ ਇੱਥੇ ਆ ਗਿਆ ਗਿਆ। ਬੀਤੀ ਸ਼ਾਮ ਰਮਾ ਘਰ ਦਾ ਕੰਮ ਕਰ ਰਹੀ ਸੀ ਤਾਂ ਉਸਦੇ ਪਤੀ ਬਿੱਲੂ ਨੇ ਪੈਸੇ ਮੰਗੇ। ਰਮਾ ਨੇ ਕਿਹਾ ਕਿ ਉਹ ਕਲ ਚੌਧਰੀ ਤੋਂ ਲੈ ਕੇ ਦੇ ਦੇਵੇਗੀ। ਪਰ ਬਿੱਲੁ ਤੈਸ਼ ਵਿੱਚ ਆ ਗਿਆ ਉਸਨੇ ਆਪਣੀ ਪਤਨੀ ਨੂੰ ਵਾਲਾਂ ਤੋਂ ਫੜ ਲਿਆ ਅਤੇ ਉਸਦੇ ਸਿਰ 'ਤੇ ਇੱਟਾਂ ਮਾਰੀਆਂ, ਇਸਤੋਂ ਬਾਅਦ ਉਸਨੇ ਕੋਲੇ ਪਈ ਕੁਹਾੜੀ ਨਾਲ ਰਮਾ ਨੂੰ ਵੱਢ ਦਿੱਤਾ।
ਰਮਾ ਨੂੰ ਬਚਾਉਣ ਆਏ ਉਸਦੇ ਭਰਾ ਪੱਪੂ ਨੂੰ ਵੀ ਰਮਾ ਦੇ ਪਤੀ ਨੇ ਫੱਟੜ ਕਰ ਦਿਤਾ। ਰੌਲਾ ਪੈਣ 'ਤੇ ਬਿੱਲੂ ਭੱਜ ਗਿਆ ਅਤੇ ਰਮਾ ਸਣੇ ਪੱਪੂ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਰਮਾ ਨੂੰ ਰੈਫਰ ਕਰ ਦਿੱਤਾ ਗਿਆ ਅਤੇ ਦੇਰ ਰਾਤ ਉਸਨੂੰ ਦਮ ਤੋੜ ਦਿੱਤਾ ।
ਮ੍ਰਿਤਕਾ ਦੀ ਬੇਟੀ ਨੇ ਦੱਸਿਆ ਕਿ ਉਸਦੇ ਸਾਹਮਣੇ ਹੀ ਉਸ ਦੇ ਪਿਤਾ ਨੇ ਉਨ੍ਹਾਂ ਦੀ ਮਾਂ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ।
ਇਸ ਸਬੰਧੀ ਕਾਰਵਾਈ ਕਰ ਰਹੇ ਏਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਬਿੱਲੂ ਨੇ ਆਪਣੀ ਪਤਨੀ ਤੇ ਕੁਹਾੜੀਆਂ ਦਾ ਵਾਰ ਕੀਤਾ ਜਿਸ ਕਰਕੇ ਉਹ ਫੱਟੜ ਹੋਈ। ਫੱਟੜ ਰਮਾ ਨੂੰ ਫ਼ਰੀਦਕੋਟ ਰੈਫਰ ਕੀਤਾ ਸੀ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੁਣ ਪੁਲੀਸ ਅੱਗੇ ਦੀ ਕਾਰਵਾਈ ਕਰ ਰਹੀ ਹੈ।