← ਪਿਛੇ ਪਰਤੋ
ਜਦੋਂ ਸਵੇਰੇ ਹੀ ਸੋਸ਼ਲ ਮੀਡੀਆ ’ਤੇ ਡਾ. ਮਨਮੋਹਨ ਸਿੰਘ ਬਾਰੇ ਅਫਵਾਹ ਫੈਲੀ ਨਵੀਂ ਦਿੱਲੀ, 15 ਅਕਤੂਬਰ, 2021: ਅੱਜ 15 ਅਕਤੂਬਰ ਨੁੰ ਦੁਸ਼ਹਿਰੇ ਵਾਲੇ ਦਿਨ ਸਵੇਰੇ ਹੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਵਿਛੋੜਾ ਦੇ ਜਾਣ ਦੀ ਅਫਵਾਹ ਫੈਲ ਗਈ। ਅਸਲ ਵਿਚ ਕੁਝ ਸੋਸ਼ਲ ਮੀਡੀਆ ਯੂਜ਼ਰਜ਼ ਨੇ ਸਵੇਰੇ 2.00 ਵਜੇ ਦੇ ਕਰੀਬ ਅਜਿਹੀ ਖਬਰ ਪੋਸਟ ਕਰ ਦਿੱਤੀ ਕਿ ਡਾ. ਮਨਮੋਹਨ ਸਿੰਘ ਵਿਛੋੜਾ ਦੇ ਗਏ ਹਨ। ਇਸ ਖਬਰ ਦੀ ਪੁਸ਼ਟੀ ਕੀਤੇ ਬਗੈਰ ਹੋਰ ਯੂਜ਼ਰਜ਼ ਵੀ ਇਸ ਖਬਰ ਨੂੰ ਸ਼ੇਅਰ ਕਰਨ ਅਤੇ ਪੋਸਟ ਕਰਨ ਲੱਗ ਪਏ। ਇਥੇ ਅਦਾਰਾ ਬਾਬੂਸ਼ਾਹੀ ਆਪਣੇ ਪਾਠਕਾਂ ਨੁੰ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਸਵੇਰੇ 8.10 ਵਜੇ ਤੱਕ ਡਾ. ਮਨਮੋਹਨ ਸਿੰਘ ਬਿਲਕੁਲ ਠੀਕ ਠਾਕ ਹਨ ਤੇ ਜੇਰੇ ਇਲਾਜ ਹਨ। ਬੇਸ਼ੱਕ ਕਿ ਉਹਨਾਂ ਦੀ ਹਾਲਾਤ ਗੰਭੀਰ ਬਣੀ ਹੋਈ ਹੈ।
Total Responses : 933