← ਪਿਛੇ ਪਰਤੋ
ਸ਼ਾਹਰੁਖ ਖਾਨ ਦਾ ਪੁੱਤ ਜੇਲ੍ਹ ਵਿਚ ਬਣਿਆ ਹਵਾਲਾਤੀ ਨੰਬਰ ’ਐਨ956’ ਮੁੰਬਈ, 15 ਅਕਤੂਬਰ, 2021: ਫਿਲਮ ਸਟਾਰ ਸ਼ਾਹਰੁਖ ਖਾਨ ਦਾ ਪੁੱਤਰ ਆਰਿਅਨ ਹੁਣ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚ ਬੰਦ ਹੈ ਤੇ ਉਸਦੀ ਸ਼ਨਾਖ਼ਤ ਹੁਣ ਹਵਾਲਾਤੀ ਨੰਬਰ ’ਐਨ956’ ਵਜੋਂ ਰੱਖੀ ਗਈ ਹੈ। ਆਰਿਅਨ ਖਾਨ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਮੁੰਬਈਵਿਚ ਇਕ ਕਰੂਜ਼ ’ਤੇ ਹੋਈ ਡਰੱਗ ਪਾਰਟੀ ਵਿਚ ਸ਼ਾਮਲ ਹੋਣ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ।ਨਾਰਕੋਟਿਕਸ ਕੰਟਰੋਲ ਬਿਊਰੋ (ਐਨ ਸੀਬੀ) ਦਾ ਦਾਅਵਾ ਹੈ ਕਿ ਆਰਿਅਨ ਖਾਨ ਲੰਬੇ ਸਮੇਂ ਤੋਂ ਡਰੱਗ ਦੀ ਵਰਤੋਂ ਕਰਦਾ ਹੈ ਤੇ ਉਸਦੇ ਕੁਝ ਕੌਮਾਂਤਰੀ ਨਸ਼ਾ ਤਸਕਰਾਂ ਨਾਲ ਸੰਬੰਧ ਹਨ। ਹਾਲਾਂਕਿ ਇਸ ਦਾਅਵੇ ਨੁੰ ਆਰਿਅਨ ਖਾਨ ਨੇ ਬਿਲਕੁਲ ਝੂਠਾ ਕਰਾਰ ਦਿੱਤਾ ਹੈ ਤੇ ਨਾਲ ਹੀ ਕਿਹਾ ਹੈ ਕਿ ਜਦੋਂ ਐਨ ਸੀ ਬੀ ਦੀ ਕਰੂਜ਼ ’ਤੇ ਰੇਡ ਸ਼ੁਰੂ ਹੋਈਸੀ ਤਾਂ ਉਸ ਵੇਲੇ ਆਰਿਅਨ ਉਥੇ ਪਹੁੰਚਿਆ ਵੀ ਨਹੀਂ ਸੀ। ਉਸ ਕੋਲੋਂ ਕੋਈ ਵੀ ਨਸ਼ੀਲੀ ਵਸਤੂ ਬਰਾਮਦ ਨਹੀਂ ਹੋਈ।
Total Responses : 862