← ਪਿਛੇ ਪਰਤੋ
ਜੂਨੀਅਰ ਦਿੱਲੀ ਪਬਲਿਕ ਸਕੂਲ ਵਿਖੇ ਦੁਸਹਿਰਾ ਮਨਾਇਆ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 15 ਅਕਤੂਬਰ 2021- ਦਸ਼ਮੇੇਸ਼ ਨਗਰ ਸਥਿਤ ਜੂਨੀਅਰ ਦਿੱਲੀ ਪਬਲਿਕ ਸਕੂਲ ਵਿੱਖੇ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਸ਼੍ਰੀ ਜੇ.ਕੇ. ਜੱਗੀ ਨੇ ਸਭ ਨੂੰ ਇਸ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਰਾਵਣ ਦੇ ਪੁਤਲੇ ਨੂੰ ਅਗਨੀ ਭੇਂਟ ਕੀਤਾ। ਸਕੂਲ ਦੇ ਸੀ. ਈ. ਓ ਸ਼੍ਰੀ ਮਨਮੋਹਨ ਕਾਲੀਆ ਵੀ ਖਾਸ ਤੌਰ ਤੇ ਹਾਜ਼ਰ ਸਨ। ਸਕੂਲ ਦੇ ਪਿ੍ੰਸੀਪਲ ਮੈਡਮ ਪਵਨੀਤ ਕੌਰ ਨੇ ਸਭ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦੇ ਕੇ ਇਸ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਇਹ ਬਦੀ ਉੱਤੇ ਨੇਕੀ ਅਤੇ ਝੂਠ ਉੱਤੇ ਸੱਚ ਦੀ ਜਿੱਤ ਦਾ ਪ੍ਤੀਕ ਹੈ ਅਤੇ ਸਭ ਨੂੰ ਸੱਚਾਈ ਦੇ ਰਾਸਤੇ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਬੱਚਿਆਂ ਵੱਲੋਂ ਵਿਸ਼ੇਸ਼ ਝਾਕੀਆਂ ਪੇਸ਼ ਕੀਤੀਆਂ ਗਈਆਂ। ਸਕੂਲ ਵਿੱਚ ਖੁਸ਼ੀਆਂ ਭਰਿਆ ਮਾਹੌਲ ਸੀ।
Total Responses : 189