← ਪਿਛੇ ਪਰਤੋ
ਸਿੰਘੂ ਕਤਲ ਕਾਂਡ : ਸੰਯੁਕਤ ਮੋਰਚੇ ਦੇ ਸਟੈਂਡ ’ਤੇ ਸਭ ਦੀਆਂ ਨਜ਼ਰਾਂ, ਸੱਦੀ ਹੰਗਾਮੀ ਮੀਟਿੰਗ ਨਵੀਂ ਦਿੱਲੀ, 15 ਅਕਤੂਬਰ, 2021: ਸਿੰਘ ਬਾਰਡਰ ’ਤੇ ਵਿਅਕਤੀ ਦਾ ਕਤਲ ਕਰ ਕੇ ਉਸਦੀ ਲਾਸ਼ ਮੁੱਖ ਸਟੇਜ ਦੇ ਨੇੜੇ ਲਟਕਾਏ ਜਾਣ ਦੇ ਮਾਮਲੇ ਵਿਚ ਸਭ ਦੀਆਂ ਨਜ਼ਰਾਂ ਹੁਣ ਸੰਯੁਕਤ ਮੋਰਚੇ ਦੇ ਸਟੈਂਡ ’ਤੇ ਟਿਕੀਆਂ ਹੋਈਆਂ ਹਨ। ਮੋਰਚੇ ਦੀ ਹੰਗਾਮੀ ਮੀਟਿੰਗ 12 ਵਜੇ ਦੁਪਹਿਰ ਨੂੰ ਸੱਦੀ ਗਈ ਹੈ। ਇਸ ਦੌਰਾਨ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਹੈ ਕਿ ਮੌਜੂਦਾ ਘਟਨਾ ਦੇ ਮੱਦੇਨਜ਼ਰ ਅੱਜ ਦੁਸ਼ਹਿਰੇ ਵਾਲੇ ਦਿਨ ਰੱਖਿਆ ਪੁਤਲਾ ਦਹਿਨ ਪ੍ਰੋਗਰਾਮ ਮੁਲਤਵੀ ਕਰ ਦੇਣਾ ਚਾਹੀਦਾ ਹੈ ਤਾਂ ਜੋ ਫਿਰਕੂ ਤਣਾਅ ਨਾ ਪੈਦਾ ਹੋਵੇ।
Total Responses : 267