ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀਆਂ ਸਿੱਖਿਆਵਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ : ਚੁਸਪਿੰਦਰਬੀਰ ਸਿੰਘ ਚਹਿਲ
-ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੀ ਸੁਨਿਹਰੀ ਸਟੇਜ਼ ਤੋਂ ਸ਼੍ਰੀ ਹਨੂੰਮਾਨ ਜੀ ਦੀ ਉਡਾਨ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ
ਬਾਬੂਸ਼ਾਹੀ ਨੈੱਟਵਰਕ
ਮਾਨਸਾ 15 ਅਕਤੂਬਰ 2021-ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀਆਂ ਸਿੱਖਿਆਵਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਇਸ ਲਈ ਸ਼ਲਾਘਾ ਦਾ ਹੱਕਦਾਰ ਹੈ ਜੋ ਉਹ ਬਹੁਤ ਮਿਹਨਤ ਨਾਲ ਰਿਹਰਸਲਾਂ ਕਰਕੇ ਲੋਕਾਂ ਸਾਹਮਣੇ ਸ਼੍ਰੀ ਰਾਮ ਲੀਲਾ ਦਾ ਮੰਚਨ ਕਰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਿ਼ਲ੍ਹਾ ਪ੍ਰਧਾਨ (ਯੂਥ ਕਾਂਗਰਸ ਮਾਨਸਾ) ਸ਼੍ਰੀ ਚੁਸਪਿੰਦਰਬੀਰ ਸਿੰਘ ਚਹਿਲ ਨੇ ਕਲੱਬ ਵਿਖੇ 11ਵੀਂ ਨਾਈਟ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬੁਰਾਈ ਨੂੰ ਖ਼ਤਮ ਕਰਕੇ ਅੱਛਾਈ ਵੱਲ ਵੱਧਣਾ ਚਾਹੀਦਾ ਹੈ।
ਕਲੱਬ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਨੇ ਦੱਸਿਆ ਕਿ ਅੱਜ ਦੀ ਨਾਇਟ ਦਾ ਸ਼ੁਭ ਆਰੰਭ ਸ਼੍ਰੀ ਰਾਮ-ਲਕਸ਼ਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਦੀ ਸ੍ਰੀ ਰਾਮ ਲੀਲਾ ਵਿੱਚ ਵਿਖਾਇਆ ਗਿਆ ਕਿ ਭਵੀਕਸ਼ਨ ਦਾ ਪ੍ਰਭੂ ਰਾਮ ਦੀ ਸ਼ਰਨ ਵਿਚ ਆਉਣਾ,ਅੰਗਦ ਦਾ ਰਾਵਣ ਦੇ ਦਰਬਾਰ ਵਿਚ ਜਾਣਾ ਤੇ ਰਾਵਣ ਨੂੰ ਸਮਝਾਉਣਾ, ਮੇਘਨਾਥ ਦਾ ਲਕਸ਼ਮਣ ਨਾਲ ਯੁੱਧ ਹੋਣਾ, ਲਛਮਣ ਜੀ ਦਾ ਮੇਘਨਾਥ ਹੱਥੋ ਯੁੱਧ ਵਿੱਚ ਮੂਰਛਤ ਹੋਣਾ ਅਤੇ ਸੂਖੈਨ ਵੈਦ ਦਾ ਲਕਸ਼ਮਣ ਦੇ ਠੀਕ ਹੋਣ ਦਾ ਉਪਾਅ ਸੰਜੀਵੀਨੀ ਬੂਟੀ ਦੱਸਣਾ, ਹਨੂੰਮਾਨ ਜੀ ਦਾ ਬੂਟੀ ਦੀ ਨਿਸ਼ਾਨੀ ਪੁੱਛ ਕੇ ਬੂਟੀ ਲੈ ਕੇ ਆਉਣਾ, ਬੂਟੀ ਦੁਆਰਾ ਲਕਸ਼ਮਣ ਜੀ ਦਾ ਠੀਕ ਹੋਣਾ, ਮੇਘਨਾਥ ਨਾਲ ਯੁੱਧ ਕਰਨਾ, ਕੁੰਭਕਰਨ ਨੂੰ ਜਗਾਉਣਾ ਆਦਿ ਦ੍ਰਿਸ਼ਾਂ ਨੂੰ ਦਰਸ਼ਕਾਂ ਨੇ ਬਹੁਤ ਉਤਸ਼ਾਹ ਨਾਲ ਦੇਖਿਆ।
ਕਲੱਬ ਦੀ ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲਿਆ ਨੇ ਦੱਸਿਆ ਕਿ ਸ੍ਰੀ ਰਾਮ ਪ੍ਰਭੂ ਜੀ ਦਾ ਰੋਲ ਕੇ.ਸੀ. ਸ਼ਰਮਾ, ਲਕਸ਼ਮਣ ਦਾ ਰੋਲ ਸੋਨੂੰ ਰੱਲਾ, ਹਨੂੰਮਾਨ ਜੀ ਰਿੰਕੂ ਬਾਂਸਲ, ਭਵੀਕਸ਼ਨ ਮਨੋਜ ਅਰੋੜਾ, ਅੰਗਦ ਵਿੱਕੀ ਸ਼ਰਮਾ ,ਰਾਵਣ ਮੁਕੇਸ਼ ਬਾਂਸਲ, ਮੇਘਨਾਥ ਰਮੇਸ ਬੱਚੀ, ਕੁੰਭਕਰਨ ਅਮਨ ਗੁਪਤਾ, ਵੈਦ ਬਨਵਾਰੀ ਲਾਲ ਬਜਾਜ ਅਤੇ ਦਰਬਾਰੀ ਗਗਨ, ਵੀਨੂੰ, ਸ਼ੰਟੀ ਅਰੋੜਾ, ਨਰੇਸ਼, ਚੇਤਨ, ਬੱਬੂ ਕਪੂਤ, ਰਾਜੂ ਬਾਵਾ ਤੇ ਜੀਵਨ ਜੁਗਨੀ ਨੇ ਆਪਣੇ-ਆਪਣੇ ਰੋਲ ਬਹੁਤ ਵਧੀਆ ਢੰਗ ਨਾਲ ਨਿਭਾਏ।
ਇਸ ਮੌਕੇ ਵਾਈਸ ਪ੍ਰਧਾਨ ਸ਼੍ਰੀ ਪ੍ਰੇਮ ਕੁਮਾਰ ਜਿੰਦਲ, ਜਨਰਲ ਸੈਕਟਰੀ ਸ਼੍ਰੀ ਧਰਮਪਾਲ ਸ਼ੰਟੂ, ਕੈਸ਼ੀਅਰ ਸ਼੍ਰੀ ਵਿਜੇ ਕੁਮਾਰ, ਚੇਅਰਮੈਨ ਅਨੁਸ਼ਾਸਨ ਕਮੇਟੀ ਸ਼੍ਰੀ ਪਰਮਜੀਤ ਜਿੰਦਲ, ਡਾਇਰੈਕਟਰ ਸ਼੍ਰੀ ਪ੍ਰਵੀਨ ਸ਼ਰਮਾ ਟੋਨੀ, ਸਰਪ੍ਰਸਤ ਸ਼੍ਰੀ ਜਗਮੋਹਨ ਸ਼ਰਮਾ, ਸ਼੍ਰੀ ਵਿਨੋਦ ਪਠਾਨ, ਸਟੇਜ਼ ਸਕੱਤਰ ਸ਼੍ਰੀ ਅਰੁਣ ਅਰੋੜਾ, ਮਿਊਜਿ਼ਕ ਡਾਇਰੈਕਟਰ ਸ਼੍ਰੀ ਸੇਵਕ ਸੰਦਲ, ਹਾਰਮੋਨੀਅਮ ਅਤੇ ਕੀ-ਬੋਰਡ ਪਲੇਅਰ ਸ਼੍ਰੀ ਮੋਹਨ ਸੋਨੀ, ਢੋਲਕ ਵਾਦਕ ਸ਼੍ਰੀ ਅਮਨ ਸਿੱਧੂ, ਸ਼੍ਰੀ ਗੋਰਵ ਬਜਾਜ, ਸੀਨਰੀ ਇੰਚਾਰਜ ਸ਼੍ਰੀ ਰਾਜ ਕੁਮਾਰ ਰਾਜੀ, ਵਾਈਸ ਪ੍ਰਧਾਨ ਐਕਟਰ ਬਾਡੀ ਸ਼੍ਰੀ ਰਾਜੇਸ਼ ਪੁੜਾ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।