ਭਿਆਨਕ ਸੜਕ ਹਾਦਸੇ ’ਚ 5 ਦੀ ਮੌਤ, 10 ਜ਼ਖਮੀ
ਜਗਤਾਰ ਸਿੰਘ
ਪਟਿਆਲਾ/ਸਨੌਰ, 15 ਅਕਤੂਬਰ 2021 - ਹਲਕਾ ਸਨੌਰ ਦੀਆਂ ਜੋੜੀਆਂ ਸੜਕਾਂ ਦੇ ਨਜਦੀਕ ਪੈਂਦੇ ਪਿੰਡ ਜਗਤਪੁਰਾ ਜਿਥੇ ਦੇਰ ਰਾਤ ਪਿਹੋਵਾ ਹਰਿਆਣਾ ਤੋ ਆ ਰਹੀ ਸਕਾਰਪੀਓ ਗੱਡੀ ਪੀ. ਬੀ 43 ਅੇੈਫ. 0043 ਜੋ ਬੜੀ ਤੇਜ਼ ਰਫਤਾਰ ਨਾਲ ਟਰੈਕਟਰ ਟਰਾਲੀ ਨਾਲ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ’ਤੇ 10 ਵਿਅਕਤੀ ਜ਼ਖਮੀ ਤੇ 5 ਦੀ ਮੌਤ ਹੋ ਗਈ, ਉਥੇ ਹੀ ਕੁਝ ਰਾਹਗੀਰਾਂ ਵਲੋਂ ਜ਼ਖਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਰਾਹਗੀਰਾਂ ਸਰਕਾਰੀ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ।
ਤੈਨੂੰ ਦੱਸਦੀਏ ਕਿ ਟਰੈਕਟਰ ਟਰਾਲੀ ਵਿੱਚ ਸਵਾਰ ਜੋ ਪਟਿਆਲਾ ਰੋੜੀਕੁੱਟ ਮੁਹੱਲੇ ਦੇ ਰਹਿਣ ਵਾਲੇ ਸਨ ਜੋ ਹਰਿਆਣਾ ਤੋ ਹਰਨਾਏ ਮੇਲੇ ਤੋ ਆ ਰਹੇ ਸਨ ਅਤੇ ਇਨ੍ਹਾਂ ਦੇ ਮਗਰ ਹੀ ਇੱਕ ਸਕੋਰਪੀਓ ਗੱਡੀ ਜੋ ਤੇਜ਼ ਰਫਤਾਰ ਨਾਲ ਆ ਰਹੀ ਸੀ ਇਹ ਹਾਦਸਾ ਰਾਤ 2 ਵਜੇ ਦਾ ਦੱਸਿਆ ਜਾ ਰਿਹਾ ਹੈ। ਮੌਕੇ ’ਤੇ ਪੁੱਜੀ ਥਾਣਾ ਸਨੌਰ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।
ਇਸ ਦੀ ਪੁਸ਼ਟੀ ਕਰਦਿਆਂ ਥਾਣਾ ਸਨੌਰ ਦੇ ਏ. ਐਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਾਰ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ ਹੈ। ਟੱਕਰ ਚ ਰੋਹਿਤ ਸੋਨੂੰ ਨਿੱਕਾ ਤੇ ਦੋ ਹੋਰ ਅਣਪਛਾਤਿਆ ਦੀ ਮੌਤ ਹੋ ਗਈ ਹੈ। ਜਦੋਂ ਕਿ ਦਸ ਦੇ ਕਰੀਬ ਵਿਅਕਤੀ ਜਖਮੀ ਹੋ ਗਏ ਹਨ। ਫਿਲਹਾਲ ਪੁਲਸ ਵਲੋਂ ਮਿ੍ਰਤਕਾ ਦੇ ਬਿਆਨ ਦਰਜ ਕਰਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਤੋਂ ਬਾਅਦ ਹੀ ਉਹ ਅਗਲੀ ਜਾਣਕਾਰੀ ਸਾਂਝੀ ਕਰਨਗੇ।