ਚੇਅਰਪਰਸਨ ਬੀਬੀ ਜਸਵੀਰ ਕੌਰ ਨੇ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਰਖਵਾਏ ਬੈਂਚ
- ਵੱਖ ਵੱਖ ਸਾਂਝੀਆਂ ਥਾਵਾਂ ਦੇ ਨੁਮਾਇੰਦਿਆਂ ਨੇ ਕੀਤਾ ਧੰਨਵਾਦ
ਨਿਹਾਲ ਸਿੰਘ ਵਾਲਾ,15 ਅਕਤੂਬਰ 2021 - ਹਲਕਾ ਨਿਹਾਲ ਸਿੰਘ ਵਾਲਾ ਦੇ ਚੇਅਰਪਰਸਨ ਬੀਬੀ ਜਸਵੀਰ ਕੌਰ ਨੇ ਪਿੰਡ ਹਿੰਮਤਪੁਰਾ ਦੀਆਂ ਸਾਂਝੀਆਂ ਥਾਵਾਂ ਤੇ ਲੋਕਾਂ ਦੇ ਬੈਠਣ ਲਈ ਬੈਂਚ ਰਖਵਾਏ ਇਸ ਮੌਕੇ ਇੰਸਪੈਕਟਰ ਲਛਮਣ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਨੂੰ ਸੋਹਣਾ ਬਣਾਉਣ ਦੀ ਮੁਹਿੰਮ ਤਹਿਤ ਅੱਜ ਪਿੰਡ ਹਿੰਮਤਪੁਰਾ ਦੇ ਹੈਲਥ ਸੈਂਟਰ , ਰਮਦਾਸੀਆ ਸਿੱਖਾਂ ਦੀ ਧਰਮਸ਼ਾਲਾ, ਮਹਿਰੀਆਂ ਦੀ ਧਰਮਸ਼ਾਲਾ,ਬੌਰੀਆ ਸਿੱਖ ਬਸਤੀ ,ਡੇਰਾ ਨਾਮਧਾਰੀ ਤੋਂ ਇਲਾਵਾ ਹੋਰ ਵੀ ਕਈ ਥਾਵਾਂ ਤੇ ਲੋਕਾਂ ਦੇ ਬੈਠਣ ਲਈ ਬੈਂਚ ਰਖਵਾਏ ਗਏ ਇਸ ਮੌਕੇ ਲਛਮਣ ਸਿੰਘ,ਬਲਵੀਰ ਸਿੰਘ ਹਿੰਮਤਪੁਰਾ ਬੱਸ ਸਰਵਿਸ ਵਾਲੇ,ਸਤਿਨਾਮ ਸਿੰਘ,ਪਾਲ ਸਿੰਘ, ਅਵਤਾਰ ਸਿੰਘ ਨੰਬਰਦਾਰ, ਸੁਖਵਿੰਦਰ ਪਾਲ ਵਿੱਕੀ,ਮਾਸਟਰ ਅੰਗਰੇਜ਼ ਸਿੰਘ, ਕੁਲਦੀਪ ਸਿੰਘ ਪੰਜਾਬ ਪੁਲਿਸ,ਹਰਬੰਸ ਸਿੰਘ ਸਾਬਕਾ ਪੰਚ,ਰੂਪ ਸਿੰਘ,ਲਾਡੀ ਸਿੰਘ,ਦੀਦਾਰ ਸਿੰਘ, ਭੁਪਿੰਦਰ ਸਿੰਘ ਭਿੰਡੀ ਤੋਂ ਇਲਾਵਾ ਹੋਰ ਵੀ ਵਿਆਕਤੀ ਹਾਜ਼ਿਰ ਸਨ।