ਮਾਸਟਰ ਕੇਡਰ ਯੂਨੀਅਨ ਪੰਜਾਬ 17 ਅਕਤੂਬਰ ਦਿਨ ਐਤਵਾਰ ਨੂੰ ਚਮਕੌਰ ਸਾਹਿਬ ਮੁੱਖ ਮੰਤਰੀ ਦੇ ਹਲਕੇ ਵਿੱਚ ਰੋਸ ਮਹਾ ਰੈਲੀ ਵਿੱਚ ਕਰੇਗੀ ਭਾਰੀ ਸ਼ਮੂਲੀਅਤ
- ਮਾਸਟਰ ਕੇਡਰ ਯੂਨੀਅਨ ਦੇ ਸਾਰੇ ਜ਼ਿਲ੍ਹਾ ਪ੍ਰਧਾਨ ਵੱਡੀ ਗਿਣਤੀ ਵਿਚ ਸਾਥੀਆਂ ਸਮੇਤ ਪਹੁੰਚਣਗੇ ਰੋਸ ਮਹਾਂਰੈਲੀ ਚਮਕੌਰ ਸਾਹਿਬ ਵਿਖੇ
- ਪੰਜਾਬ ਰਾਜ ਅਧਿਆਪਕ ਗੱਠਜੋਡ਼ ਦੇ ਝੰਡੇ ਹੇਠ ਹੋਵੇਗੀ ਰੋਸ ਮਹਾਂਰੈਲੀ
- 24 ਕੈਟਾਗਿਰੀਜ ਨੂੰ ਪੇ ਕਮਿਸ਼ਨ ਵੱਲੋ ਦਿਤੇ ਸਕੇਲ ਨਾ ਲਾਗੂ ਕਰਨ ਤੇ ਹੋਰ ਮੰਗਾਂ ਲਈ ਹੋਵੇਗਾ ਰੋਸ ਮਹਾ ਰੈਲੀ ਤੋਂ ਬਾਅਦ ਰੋਸ ਮਾਰਚ
ਚੰਡੀਗੜ੍ਹ, 15 ਅਕਤੂਬਰ 2021 - ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ, ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਫਾਊਂਡਰ ਮੈਂਬਰ ਵਸ਼ਿੰਗਟਨ ਸਿੰਘ ਸਮੀਰੋਵਾਲ ,ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ ਅਤੇ ਵਿੱਤ ਸਕੱਤਰ ਰਮਨ ਕੁਮਾਰ ਪਠਾਨਕੋਟ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 17 ਅਕਤੂਬਰ ਦਿਨ ਐਤਵਾਰ ਨੂੰ ਮੁੱਖ ਮੰਤਰੀ ਪੰਜਾਬ ਦੇ ਹਲਕਾ ਚਮਕੌਰ ਸਾਹਿਬ ਵਿੱਚ ਇੱਕ ਵਿਸ਼ਾਲ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਚ ਰੋਸ ਮਾਰਚ ਹੋਵੇਗਾ।
ਆਗੂਆਂ ਨੇ ਸਰਕਾਰ ਤੇ ਵਿੱਤ ਵਿਭਾਗ ਤੇ ਦੋਸ਼ ਲਾਇਆ ਕਿ 24 ਕੈਟਾਗਿਰੀਜ਼ ਵਿੱਚ ਸ਼ਾਮਿਲ ਸਮੁੱਚਾ ਅਧਿਆਪਕ ਵਰਗ ਤੇ ਨਰਸਿੰਗ ਸਟਾਫ ਦੇ ਪੇ ਸਕੇਲਾਂ ਸਬੰਧੀ ਜੋ ਵੱਧ ਗੁਣਾਂਕ ਪੇ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ, ਉਹ ਸਰਕਾਰ ਵੱਲੋਂ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਕੀਤਾ ਜਾ ਰਿਹਾ,ਪੁਰਾਣੀ ਪੈਨਸ਼ਨ ਬਹਾਲ,ਪੇ ਕਮਿਸ਼ਨ ਵੱਲੋਂ ਦਿੱਤੇ ਕਈ ਵੱਧ ਭੱਤੇ ਲਾਗੂ ਕਰਨ,ਇਲਾਵਾ ਬਾਰਡਰ ਏਰੀਏ ਸਮੇਤ ਹੋਰ ਭੱਤੇ ਲਾਗੂ ਕਰਨ, 01.01.2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਦੂਜੇ ਮੁਲਾਜ਼ਮਾਂ ਵਾਂਗ ਸਾਰੇ ਲਾਭ ਦੇਣ,ਖਤਮ ਕੀਤੀਆਂ ਹੈੱਡ ਟੀਚਰਜ਼ ਸਮੇਤ ਬਾਕੀ ਪੋਸਟਾਂ ਬਹਾਲ ਕਰਨ, ਕੱਚੇ ਅਧਿਆਪਕ ਅਤੇ ਬੇਰੁਜਗਾਰ ਅਧਿਆਪਕ ਜਲਦ ਭਰਤੀ ਕਰਨ ਤੇ ਹੋਰ ਮੰਗਾਂ ਦਾ ਹੱਲ ਨਾ ਹੋਣ ਤੇ ਸਬੰਧੀ ਚੱਲ ਰਹੇ ਸੰਘਰਸ਼ ਬਾਅਦ ਅਧਿਆਪਕ ਗਠਜੋੜ ਦੀਆਂ ਪਿਛਲੇ ਸਮੇਂ ਵਿੱਚ 22 ਜੁਲਾਈ ਗਰੁੱਪ ਆਫ ਆਫਿਸਰਜ਼ , ਫਿਰ 8 ਸਤੰਬਰ ਪ੍ਰਮੁੱਖ ਸਕੱਤਰ ਪੰਜਾਬ ਨਾਲ ਬਣੀ ਸਹਿਮਤੀਆਂ ਤੋ ਬਾਅਦ ਹੁਣ ਫਿਰ 28 ਸਤੰਬਰ ਨੂੰ ਪ੍ਰਮੁੱਖ ਸਕੱਤਰ ਸ਼੍ਰੀ ਹੁਸਨ ਲਾਲ ਨਾਲ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਵਿੱਚ ਅਧਿਆਪਕ ਗਠਜੋੜ ਦੀਆਂ ਅਹਿਮ ਮੰਗਾਂ ਸਬੰਧੀ ਨੋਟੀਫੀਕੇਸ਼ਨ ਕਰਨ ਲਈ ਬਣੀਆਂ ਸਹਿਮਤੀਆਂ ਤੇ ਪੰਜਾਬ ਕੈਬਨਿਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਦਾ ਹੱਲ ਹੋ ਰਿਹਾ ਹੈ , ਹੋਣ ਵਾਲੀ ਕੈਬਨਿਟ ਮੀਟਿੰਗ ਦੀ ਉਡੀਕ ਕਰ ਲਈ ਜਾਵੇ ਪਰੰਤੂ ਦੁੱਖ ਦੀ ਗੱਲ ਹੈ ਕਿ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਵਿੱਚ ਪੇ-ਕਮਿਸ਼ਨ ਤੇ ਹੋਰ ਮੰਗਾਂ ਸਬੰਧੀ ਕੋਈ ਜਿਕਰ ਨਾ ਕਰਕੇ ਅਧਿਆਪਕ ਵਰਗ ਤੇ ਨਰਸਿੰਗ ਸਟਾਫ ਅੰਦਰ ਭਾਰੀ ਰੋਸ ਪੈਦਾ ਹੋ ਗਿਆ ਹੈ ,ਦੂਸਰੇ ਪਾਸੇ ਪੰਜਾਬ ਰਾਜ ਅਧਿਆਪਕ ਗਠਜੋੜ ਤੇ ਨਰਸਿੰਗ ਆਗੂਆਂ ਨੇ ਕਿਹਾ ਕਿ ਸਰਕਾਰ ਆਪਸੀ ਕਲੇਸ਼ ਵਿਖਾ ਕੇ ਮੁਲਾਜਮ ਮੰਗਾਂ ਨੂੰ ਟਾਲਿਆ ਜਾ ਰਿਹਾ ਹੈ ।
ਨੋਟੀਫੀਕੇਸ਼ਨਜ ਹੱਲ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ 17 ਅਕਤੂਬਰ ਨੂੰ ਮੁੱਖ ਮੰਤਰੀ ਦੇ ਹਲਕੇ ਚ ਚਮਕੌਰ ਸਾਹਿਬ ਵਿਖੇ ਹੋ ਰਹੇ ਰੋਸ ਮਾਰਚ ਚ ਹਜ਼ਾਰਾਂ ਅਧਿਆਪਕ ਤੇ ਨਰਸਿੰਗ ਸਟਾਫ ਦੀਆਂ 24 ਕੈਟਾਗਰਿਜ਼ ਸ਼ਾਮਿਲ ਹੋਣਗੀਆਂ, ਜਿਸਦੇ ਰੋਸ ਵਜੋਂ ਪਹਿਲਾਂ 11 ਅਤੇ 12 _13 ਅਕਤੂਬਰ ਨੂੰ ਤਹਿਸੀਲ ਪੱਧਰਾਂ ਤੋੰ ਐਸ.ਡੀ.ਐੱਮ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਰੋਸ ਪੱਤਰ ਦੇ ਕੇ ਜਾਣੂ ਕਰਾ ਦਿਤਾ ਹੈ ।ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸਾਰੇ ਸੂਬਾਈ ਆਗੂਆਂ ਨੇ ਸਿੱਖਿਆ ਵਿਭਾਗ ਨਾਲ ਸਬੰਧਤ ਹਰ ਕੇਡਰ ਦੇ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ 17 ਅਕਤੂਬਰ ਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਮੁੱਖ ਮੰਤਰੀ ਦੇ ਹਲਕੇ ਚਮਕੌਰ ਸਾਹਿਬ ਪੁੱਜਣ ਦੀ ਖੇਚਲ ਕਰਨ ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਸ਼ਾਂਤਪੁਰੀ ਜ਼ਿਲ੍ਹਾ ਪ੍ਰਧਾਨ ਰੋਪੜ , ਮਨਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਤਰਨਤਾਰਨ , ਮਨਜਿੰਦਰ ਢਿੱਲੋਂ ਤਰਨਤਾਰਨ ,ਅਰਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਸ੍ਰੀ ਅੰਮ੍ਰਿਤਸਰ, ਪ੍ਰਭਜਿੰਦਰ ਸਿੰਘ ਸ੍ਰੀ ਅੰਮ੍ਰਿਤਸਰ , ਗੁਰਮੇਜ ਕਲੇਰ ਸ੍ਰੀ ਅੰਮ੍ਰਿਤਸਰ ਸਾਹਿਬ ਹਰਪ੍ਰੀਤ ਸਿੰਘ ਖੁੰਡਾ ਕਪੂਰਥਲਾ ,ਰਣਜੀਤ ਸਿੰਘ ਵਿਰਕ ਕਪੂਰਥਲਾ , ਸੰਦੀਪ ਕੁਮਾਰ ਕਪੂਰਥਲਾ , ਜਸਬੀਰ ਸਿੰਘ ਸਿੱਧੂ ਮੋਗਾ , ਸ਼ਮਸ਼ੇਰ ਸਿੰਘ ਮੋਗਾ ,ਗੁਰਿੰਦਰ ਸਿੰਘ ਮੋਗਾ , ਕੁਲਜੀਤ ਸਿੰਘ ਮਾਨ ਸ੍ਰੀ ਮੁਕਤਸਰ ਸਾਹਿਬ ,ਸੁਖਰਾਜ ਬੁੱਟਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ,ਹਰਪਾਲ ਸਿੰਘ ਸ੍ਰੀ ਮੁਕਤਸਰ ਸਾਹਿਬ , ਹਰਮਿੰਦਰ ਸਿੰਘ ਦੁਰੇਜਾ, ਧਰਮਿੰਦਰ ਗੁਪਤਾ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ, ਬਲਵਿੰਦਰ ਸਿੰਘ ਫਾਜ਼ਿਲਕਾ ,ਦਲਜੀਤ ਫ਼ਾਜ਼ਿਲਕਾ , ਦਲਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ, ਧਰਮਿੰਦਰ ਸਿੰਘ ਸਟੇਟ ਕਮੇਟੀ ਮੈਂਬਰ ਫ਼ਰੀਦਕੋਟ ,ਮਨਦੀਪ ਸਿੰਘ ਫ਼ਰੀਦਕੋਟ , ਹਰਮੰਦਰ ਸਿੰਘ ਉੱਪਲ ਨਵਾਂਸ਼ਹਿਰ ਸਵਰਨਜੀਤ ਸਿੰਘ ਨਵਾਂਸ਼ਹਿਰ ,ਕਰਨੈਲ ਸ਼ਾਰਦਾ ਨਵਾਂਸ਼ਹਿਰ ,ਹਰਬੰਸ ਲਾਲ ਜ਼ਿਲ੍ਹਾ ਪ੍ਰਧਾਨ ਜਲੰਧਰ , ਸੁਖਦੇਵ ਕਾਜਲ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ,ਹਰਭਜਨ ਸਿੰਘ ਹੁਸ਼ਿਆਰਪੁਰ , ਸ਼ਮਸ਼ੇਰ ਸਿੰਘ ਕਾਹਲੋਂ ਗੁਰਦਾਸਪੁਰ , ਕੁਲਵਿੰਦਰ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਰਾਕੇਸ਼ ਮਹਾਜਨ ਪਠਾਨਕੋਟ, ਰਾਕੇਸ਼ ਸ਼ਰਮਾ ਪਠਾਨਕੋਟ,ਧਰਮਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਲੁਧਿਆਣਾ ,ਜਗਜੀਤ ਸਿੰਘ ਲੁਧਿਆਣਾ, ਜਸਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਬਰਨਾਲਾ, ਜਤਿੰਦਰ ਸਿੰਘ ਬਰਨਾਲਾ, ਬਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ ਆਦਿ ਹਾਜ਼ਰ ਸਨ।