ਰਾਮਲੀਲਾ ਦਾ ਅੰਤਮ ਦਿਨ ਰਾਵਣ ਦੇ ਅੰਤ ਬਾਅਦ ਸਮੁੱਚਾ ਪੰਡਾਲ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉਠਿਆ
ਬਲਵਿੰਦਰ ਸਿੰਘ ਧਾਲੀਵਾਲ
- ਰਮਾਇਣ ਇੱਕ ਪਵਿੱਤਰ ਗ੍ਰੰਥ ਜੋ ਧਰਮ ਤੇ ਸੰਸਕ੍ਰਿਤੀ ਦੀ ਪਹਿਚਾਣ ਹੈ- ਵਿਧਾਇਕ ਚੀਮਾ
ਸੁਲਤਾਨਪੁਰ ਲੋਧੀ 15 ਅਕਤੂਬਰ 2021- ਸ੍ਰੀ ਰਾਮਲੀਲਾ ਕਮੇਟੀ ਚੌਕ ਚੇਲਿਆਂ ਵੱਲੋਂ ਦੁਸਹਿਰੇ ਮੌਕੇ ਰਾਮਲੀਲਾ ਦਾ ਮੰਚਨ ਕਰਕੇ ਕਲਾਕਾਰਾਂ ਮੇਘਨਾਦ, ਕੁੰਭਕਰਨ, ਰਾਮ, ਲਛਮਣ ਨੇ ਠਾਠਾਂ ਮਾਰਦੇ ਵਿਸ਼ਾਲ ਲੋਕਾਂ ਦੇ ਇਕੱਠ ਦਾ ਮਨ ਮੋਹ ਲਿਆ। ਇਸ ਮੌਕੇ ਪੁੱਜੇ ਮੁੱਖ ਮਹਿਮਾਨ ਵਜੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸ਼ਿਰਕਤ ਕੀਤੀ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਰਾਮਲੀਲਾ ਕਮੇਟੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਆਪਣੇ ਧਰਮ ਤੇ ਸੰਸਕ੍ਰਿਤੀ ਨਾਲ ਨੌਜਵਾਨਾਂ ਨੂੰ ਜੋੜਨ ਲਈ ਜੋ ਰਾਮਲੀਲਾ ਮੰਚਨ ਰਾਹੀਂ ਇਹ ਉਪਰਾਲੇ ਕਰ ਰਹੇ ਹਨ ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਪ੍ਰਭੂ ਸ੍ਰੀ ਰਾਮ ਦਾ ਜੀਵਨ ਇਕ ਆਦਰਸ਼ ਬੇਟਾ, ਆਦਰਸ਼ ਪਤੀ ਅਤੇ ਆਦਰਸ਼ ਰਾਜਾ ਦਾ ਮਿਸ਼ਰਣ ਹੈ ਜਿਸ ਤੋਂ ਸਾਨੂੰ ਸੇਧ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ।
ਰਾਮਲੀਲਾ ਕਮੇਟੀ ਚੌਕ ਚੇਲਿਆਂ ਦੇ ਪ੍ਰਧਾਨ ਪਵਨ ਸੇਠੀ ਅਤੇ ਖ਼ਜ਼ਾਨਚੀ ਇੰਦਰ ਮੋਹਨ ਗੁਪਤਾ ਨੇ ਵਿਧਾਇਕ ਚੀਮਾ ਨੂੰ ਚੌਕ ਚੇਲਿਆਂ ਵਿੱਚ ਪੁੱਜਣ ਤੇ ਧੰਨਵਾਦ ਕੀਤਾ ਅਤੇ ਜੀ ਆਇਆ ਕਿਹਾ। ਇਸ ਮੌਕੇ ਕਮੇਟੀ ਵੱਲੋਂ ਸ੍ਰੀ ਚੀਮਾ ਅਤੇ ਹੋਰ ਸ਼ਖ਼ਸੀਅਤਾਂ ਨੂੰ ਪ੍ਰਭੂ ਸ੍ਰੀ ਰਾਮ ਦਾ ਸਿਰੋਪਾ ਅਤੇ ਸੁੰਦਰ ਯਾਦਗਾਰੀ ਤਸਵੀਰ ਦੇ ਕੇ ਸਨਮਾਨਤ ਕੀਤਾ ਗਿਆ। ਰਾਮਲੀਲਾ ਮੰਚਨ ਵਿਚ ਕੁੰਭਕਰਨ ਦੀ ਮੌਤ ਤੋਂ ਬਾਅਦ ਰਾਵਣ ਫਿਰ ਮੇਘਨਾਥ ਨੂੰ ਲਕਸ਼ਮਣ ਦੇ ਨਾਲ ਯੁੱਧ ਕਰਨ ਲਈ ਭੇਜਦਾ ਹੈ। ਮੇਘਨਾਥ ਲਕਸ਼ਮਣ ਦੇ ਹੋਏ ਯੁੱਧ ਵਿੱਚ ਲਕਸ਼ਮਣ ਮੇਘਨਾਦ ਦਾ ਸਿਰ ਕੱਟ ਦਿੰਦਾ ਹੈ। ਉਧਰ ਰਾਮ ਵੱਲੋਂ ਵੀ ਇਹ ਰਾਵਣ ਦਾ ਵਧ ਕਰਨ ਤੇ ਅਖੀਰ ਵਿੱਚ ਰਾਵਣ ਰਾਮ ਦਾ ਭਿਅੰਕਰ ਯੁੱਧ ਹੁੰਦਾ ਹੈ ਜਿਸ ਦੌਰਾਨ ਰਾਮ ਵਿਭੀਸ਼ਣ ਦੇ ਕਹਿਣ ਤੇ ਰਾਵਣ ਦੀ ਨਾਭੀ ਵਿਚ ਤੀਰ ਮਾਰ ਕੇ ਉਸ ਦਾ ਅੰਤ ਕਰ ਦਿੰਦਾ ਹੈ। ਰਾਵਣ ਦਾ ਵੱਧ ਹੋਣ ਤੇ ਸਮੁੱਚਾ ਪੰਡਾਲ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਦਾ ਹੈ ।
ਇਸ ਮੌਕੇ ਕੈਪਟਨ ਹਰਮਿੰਦਰ ਸਿੰਘ ਅਕਾਲੀ ਬਸਪਾ ਗਠਜੋੜ ਉਮੀਦਵਾਰ ਅਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਵਲੋਂ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੁਸ਼ਹਿਰਾ ਦੀ ਵਧਾਈ ਦਿੱਤੀ। ਇਸ ਮੌਕੇ ਰਣਜੀਤ ਸਿੰਘ ਭੁੱਲਰ ਐਸਡੀਐਮ,ਤਹਿਸੀਲਦਾਰ ਵਿਨੋਦ ਕੁਮਾਰ ਸ਼ਰਮਾ, ਐਸਪੀ ਡੀ ਵਿਸ਼ਾਲਜੀਤ ਸਿੰਘ, ਸਰਵਣ ਸਿੰਘ ਬੱਲ ਡੀਐਸਪੀ,ਐਸਐਚਓ ਹਰਜੀਤ ਸਿੰਘ, ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਪਰਵਿੰਦਰ ਸਿੰਘ ਪੱਪਾ ਚੇਅਰਮੈਨ,ਤੇਜਵੰਤ ਸਿੰਘ ਚੇਅਰਮੈਨ, ਹਰਜਿੰਦਰ ਸਿੰਘ ਜਿੰਦਾ ਚੇਅਰਮੈਨ, ਨਵਨੀਤ ਸਿੰਘ ਚੀਮਾ ਵਾਈਸ ਪ੍ਰਧਾਨ, ਨਰਿੰਦਰ ਸਿੰਘ ਜੈਨਪੁਰ ਜਿਲ੍ਹਾ ਪ੍ਰੀਸ਼ਦ ਮੈਂਬਰ, ਹਰਚਰਨ ਸਿੰਘ ਬੱਗਾ, ਸੰਜੀਵ ਮਰਵਾਹਾ, ਕੌਂਸਲਰ ਸੰਤਪ੍ਰੀਤ ਸਿੰਘ, ਜੈਲਦਾਰ ਮਾਨਵ ਧੀਰ, ਤਰਸੇਮ ਸਿੰਘ ਡੌਲਾ ਬਸਪਾ ਆਗੂ,ਜਗਜੀਤ ਸਿੰਘ ਚੰਦੀ,ਰਾਜੂ ਢਿੱਲੋਂ ਸਰਪੰਚ, ਪਰਮਿੰਦਰ ਸਿੰਘ ਸਰਪੰਚ, ਗੂਲਜਾਰ ਸਿੰਘ ਸਰਪੰਚ, ਡਾ.ਨਰਿੰਦਰ ਸਿੰਘ ਸਰਪੰਚ, ਜੋਬਨਪ੍ਰੀਤ ਸਿੰਘ ਸਰਪੰਚ, ਹਰਨੇਕ ਸਿੰਘ ਵਿਰਦੀ,ਸੰਦੀਪ ਸਿੰਘ ਕਲਸੀ,ਹਰਜਿੰਦਰ ਸਿੰਘ ਕੰਡਾ, ਜੁਗਲ ਕੋਹਲੀ,ਨਰਿੰਦਰ ਸਿੰਘ ਪੰਨੂੰ, ਰਵਿੰਦਰ ਰਵੀ ਪੀਏ, ਬਲਜਿੰਦਰ ਸਿੰਘ ਪੀਏ, ਸ਼ਿੰਦਰ ਸਿੰਘ ਸਰਪੰਚ, ਗੁਰਨਿਹਾਲ ਸਿੰਘ,ਬਲਦੇਵ ਸਿੰਘ ਪਰਮਜੀਤਪੁਰ, ਕਰਨਜੀਤ ਸਿੰਘ ਆਹਲੀ, ਸੁਰਜੀਤ ਸਿੰਘ ਢਿੱਲੋਂ,ਗੁਰਜੰਟ ਸਿੰਘ ਸੰਧੂ,ਦਿਲਬਾਗ ਸਿੰਘ ਗਿੱਲ,ਜੋਗਾ ਸਿੰਘ ਕਾਲੇਵਾਲ, ਰਾਜੀਵ ਧੀਰ, ਅਵਤਾਰ ਸਿੰਘ ਮੀਰੇ, ਸਤਨਾਮ ਸਿੰਘ ਰਾਮੇ, ਯੁਵਰਾਜ ਸਿੰਘ ਮੋਮੀ,ਦਰਬਾਰਾ ਸਿੰਘ ਵਿਰਦੀ,ਲਾਡੀ ਅਲੂਵਾਲ, ਰਜਿੰਦਰ ਸਿੰਘ ਜੈਨਪੁਰ, ਲਵਪ੍ਰੀਤ ਸਿੰਘ, ਚਰਨ ਕਮਲ ਪਿੰਟਾ,ਜਤਿੰਦਰ ਰਾਜੂ, ਜਗਤਾਰ ਸਿੰਘ ਗੋਰਾਇਆ, ਗੋਪੀ ਚੱਕਾਂ, ਆਦਿ ਹਾਜ਼ਰ ਸਨ।