ਕੀਰਤਪੁਰ ਸਾਹਿਬ ਮਨਾਲੀ ਰੋਡ ਤੇ ਹੋਇਆ ਭਿਆਨਕ ਹਾਦਸਾ
ਚੋਵੇਸ਼ ਲਟਾਵਾ, ਬਾਬੂਸ਼ਾਹੀ ਨੈੱਟਵਰਕ
ਸ਼੍ਰੀ ਅਨੰਦਪੁਰ ਸਾਹਿਬ, 16 ਅਕਤੂਬਰ 2021 -ਕੀਰਤਪੁਰ ਰੂਪਨਗਰ ਨੈਸ਼ਨਲ ਹਾਈਵੇ ਤੇ ਭਿਆਨਕ ਐਕਸੀਡੈਂਟ ਹੋਣ ਦੀ ਖਬਰ ਮਿਲੀ ਹੈ। ਮੌਕੇ ਤੋਂ ਇਕੱਠੀ ਕੀਤੀ ਜਾਣਕਾਰੀ ਮੁਤਾਬਕ ਕੀਰਤਪੁਰ ਸਾਹਿਬ ਤੋਂ ਰੋਪੜ ਵੱਲ ਇਕ ਟਰੱਕ ਜਾ ਰਿਹਾ ਸੀ, ਜਿਸ ਦੇ ਅੱਗੇ ਇੱਕ ਕਾਰ ਆਉਣ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ। ਟਰੱਕ ਡਰਾਈਵਰ ਨੇ ਦੱਸਿਆ ਕਿ ਕਾਰ ਵਿੱਚ ਸਵਾਰੀਆਂ ਵੱਧ ਹੋਣ ਦੇ ਬਚਾਅ ਨੂੰ ਲੈ ਕੇ ਜਦੋਂ ਟਰੱਕ ਨੇ ਇਕਦਮ ਬਰੇਕ ਮਾਰੀ ਤਾਂ ਭਰਿਆ ਹੋਇਆ ਟਰੱਕ ਪਲਟ ਗਿਆ
ਟਰੱਕ ਪਲਟਣ ਕਾਰਨ ਮੌਕੇ ਤੇ ਆਵਾਜਾਈ ਰੁਕ ਗਈ । ਜਿਸ ਕਾਰਨ ਸਥਾਨਕ ਪੁਲਿਸ ਨੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਕ ਪਾਸੇ ਦੀ ਰੋਡ ਬੰਦ ਕਰਕੇ ਦੂਜੇ ਪਾਸੇ ਸੜਕ ਚਲਾ ਦਿੱਤੀ ।
ਮੌਕੇ ਤੇ ਪਹੁੰਚੇ ਪੁਲਸ ਕਰਮਚਾਰੀਆਂ ਨੇ ਡਰਾਈਵਰ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਕ੍ਰੇਨ ਰਾਹੀਂ ਟਰੱਕ ਨੂੰ ਸਿੱਧਾ ਕਰਵਾਕੇ ਆਵਾਜਾਈ ਚਲਾਈ।