ਥਾਣਾ ਸ਼ੰਭੂ ਪੁਲਿਸ ਨੇ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕੀਤੇ ਕਾਬੂ
ਗੋਦਾਮਾਂ ਵਿਚ ਸਕਿਓਰਿਟੀ ਦਾ ਕੰਮ ਕਰਕੇ ਦਿੰਦੇ ਸਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਸ਼ੰਭੁੂ, 16 ਅਕਤੂਬਰ 2021: ਥਾਣਾ ਸ਼ੰਭੂ ਪੁਲਸ ਨੇ ਬਨੂੰੜ-ਤੇਪਲਾ ਰੋਡ ’ਤੇ ਗਸ਼ਤ ਦੌਰਾਨ ਚੋਰੀਆਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਲੱਖਾਂ ਰੁਪਏ ਦੀ ਬਿਜਲੀ ਦੇ ਚੋਰੀ ਦੇ ਸਾਮਾਨ ਸਮੇਤ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ੰਭੂ ਪੁਲਸ ਦੇ ਏ. ਐੱਸ. ਆਈ. ਮਾਲਵਿੰਦਰ ਸਿੰਘ ਨੇ ਦੱਸਿਆ ਕਿ ਤੇਪਲਾ ਰੋਡ ’ਤੇ ਐਸ. ਐਚ. ਓ. ਥਾਣਾ ਸ਼ੰਭੂ ਕਿਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗਸ਼ਤ ਕਰ ਰਹੇ ਸਨ ਤਾਂ
ਗੁਪਤ ਸੂਚਨਾ ਦੇ ਆਧਾਰ ’ਤੇ ਇੱਕ ਜੈਨ ਕਾਰ ਨੂੰੂ ਰੋਕ ਕੇ ਤਲਾਸ਼ੀ ਲਈ ਉਸ ਵਿਚੋ ਚੋਰੀ ਦੀਆਂ ਹੈਵਲ ਕੰਪਨੀ ਦੀ ਬਿਜਲੀ ਦੀਆ ਤਾਰਾਂ ਸਵਿੱਚ ਸਮੇਤ ਹੋਰ ਡੱਬੇ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਹ ਤਿੰਨੇ ਨੌਜਵਾਨ ਤੇਪਲਾ ਰੋਡ ’ਤੇ ਗੋਦਾਮਾ ਵਿਚ ਸਕਿਓਰਿਟੀ ਦਾ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਪਛਾਣ
ਗੁਰਧਿਆਨ, ਰਾਮਪ੍ਰਕਾਸ਼ ਵਾਸੀ ਨੰਦਗੜ ਅਤੇ ਸੰਦੀਪ ਵਾਸੀ ਸ਼ੰਭੂ ਰਾਜਪੂਤਾਂ ਵਜੋਂ ਹੋਈ ਹੈ ਅਤੇ ਗਿ੍ਫਤਾਰ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਮੌਕੇ ਏ. ਐਸ. ਆਈ. ਜੋਗਿੰਦਰ ਸਿੰਘ, ਹੌਲਦਾਰ ਗੁਰਜੋਤ ਸਿੰਘ, ਸੀਨੀਅਰ ਕਾਂਸਟੇਬਲ ਗੁਰਜੰਟ ਸਿੰਘ, ਸੀਨੀਅਰ ਕਾਂਸਟੇਬਲ ਜਤਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ।