ਸਪੀਕਰ ਰਾਣਾ ਨੇ ਕੌਂਸਲਰ ਅਮਰਿੰਦਰ ਰੀਹਲ ਦੇ ਦਫਤਰ ਦਾ ਉਦਘਾਟਨ ਕੀਤਾ
2022 ਦੀਆਂ ਚੋਣਾਂ ਚ ਲੋਕਲ ਉਮੀਦਵਾਰ ਨੂੰ ਟਿਕਟ ਦੇਣ ਦੀ ਮੰਗ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 16 ਅਕਤੂਬਰ 2021- ਓਬੀਸੀ ਡਿਪਾਰਟਮੈਂਟ ਪੰਜਾਬ ਦੇ ਚੇਅਰਮੈਨ ਅਤੇ ਵੀਸੀ ਕਮਿਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਗੁਰਿੰਦਰਪਾਲ ਸਿੰਘ ਬਿੱਲਾ ਦੇ ਭਤੀਜੇ ਕੌਂਸਲਰ ਅਮਰਿੰਦਰ ਸਿੰਘ ਰੀਹਲ ਦੇ ਦਫਤਰ(ਨੇਡ਼ੇ ਸ਼੍ਰੀ ਭੱਠਾ ਸਾਹਿਬ) ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਕੀਤਾ। ਇਸ ਮੌਕੇ ਸਮੂਹ ਕਾਂਗਰਸੀਆਂ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਰਮੇਸ਼ ਗੋਇਲ ਦੀ ਪ੍ਧਾਨਗੀ ਹੇਠ ਮਤਾ ਪਾਸ ਕੀਤਾ। ਜਿਸ ਵਿਚ ਕਾਂਗਰਸ ਪ੍ਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਬੀਬੀ ਅੰਬਿਕਾ ਸੋਨੀ ਅਤੇ ਸਮੂਹ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ ਕਿ ਪੁਆਧ ਇਲਾਕੇ ਅਤੇ ਰੋਪਡ਼ ਜਿਲ੍ਹੇ ਦੇ ਜੰਮਪਲ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਮਾਣ ਦਿੱਤਾ ਹੈ। ਇਸ ਮੌਕੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਹੁਣ ਰੋਪਡ਼ ਦੇ ਵਿਕਾਸ ਦੇ ਕੰਮਾਂ ਵਿਚ ਕੋਈ ਕਮੀ ਨਹੀਂ ਰਹੇਗੀ ਅਤੇ ਹਰ ਵਰਕਰ ਨੂੰ ਸਨਮਾਨ ਮਿਲੇਗਾ।
ਇਸ ਮੌਕੇ ਰਮੇਸ਼ ਗੋਇਲ, ਅਮਰਜੀਤ ਸਿੰਘ ਸੈਣੀ, ਜ਼ੈਲਦਾਰ ਸਤਵਿੰਦਰ ਸਿੰਘ ਚੈਡ਼ੀਆ, ਸੁਖਵਿੰਦਰ ਸਿੰਘ ਵਿਸਕੀ, ਅਮਰਜੀਤ ਸਿੰਘ ਭੁੱਲਰ, ਅਸ਼ਵਨੀ ਸ਼ਰਮਾ, ਸੁਰਿੰਦਰ ਸਿੰਘ, ਅਸ਼ੋਕ ਵਾਹੀ, ਸੁਖਦੇਵ ਸਿੰਘ, ਗੁਰਿੰਦਰਪਾਲ ਸਿੰਘ ਬਿੱਲਾ ਨੇ ਕਿਹਾ ਕਿ ਰੋਪਡ਼ ਹਲਕੇ ਵਿਚ ਪਾਰਟੀ ਦਾ ਵਿਧਾਇਕ ਨਾ ਹੋਣ ਕਾਰਨ ਵਿਕਾਸ ਰੁਕਿਆ ਹੋਇਆ ਹੈ ਅਤੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ 2022 ਦੀਆਂ ਚੋਣਾਂ ਵਿਚ ਕਿਸੇ ਲੋਕਲ ਉਮੀਦਵਾਰ ਨੂੰ ਕਾਂਗਰਸ ਪਾਰਟੀ ਦੀ ਟਿਕਟ ਦਿੱਤੀ ਜਾਏ ਜੋ ਕਿ ਲੋਕਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਹੋਵੇ।ਇਸ ਮੌਕੇ ਜਗਦੀਸ਼ ਕਾਜਲਾ, ਜਰਨੈਲ ਸਿੰਘ ਕਾਬਡ਼ਵਾਲ, ਜਗਨੰਦਨ ਸਿੰਘ ਠੇਕੇਦਾਰ, ਪੋਮੀ ਸੋਨੀ, ਕੌਂਸਲਰ ਅਮਰਿੰਦਰ ਸਿੰਘ ਰੀਹਲ, ਪੰਡਿਤ ਸੁਰਿੰਦਰ ਕੁਮਾਰ, ਸੁਰਿੰਦਰ ਸਿੰਘ ਹੈਪੀ,ਮਦਨ ਮੋਹਨ ਗੁਪਤਾ, ਹੈਪੀ ਧੀਮਾਨ, ਆਰਐਨ ਮੋਦਗਿਲ, ਸ਼ੇਖਰ ਸ਼ੁਕਲਾ, ਧੀਰਜ ਕੌਸ਼ਲ, ਦੀਪਇੰਦਰ ਰੀਹਲ, ਬਾਲ ਕਿਸ਼ਨ ਬਿੱਟੂ, ਬੋਬੀ ਚੌਹਾਨ, ਪਾਲ ਚੰਦ ਵਰਮਾ, ਜਤਿੰਦਰ ਟਿੰਕੂ, ਦੇਸ ਰਾਜ ਸੈਣੀ, ਕਰਨੈਲ ਸਿੰਘ ਜੈਲੀ,ਮਿੰਟੂ ਸਰਾਫ ਆਦਿ ਮੌਜੂਦ ਸਨ।