← ਪਿਛੇ ਪਰਤੋ
ਨਿਹੰਗ ਸਿੰਘਾਂ ਵੱਲੋਂ ਕਤਲੇ ਕੀਤੇ ਲਖਬੀਰ ਸਿੰਘ ਦੇ ਅੰਤਿਮ ਸਸਕਾਰ ਨੂੰ ਲੈ ਕੇ ਬਣਿਆ ਟਕਰਾਅ ਦਾ ਮਾਹੌਲ, ਜਾਣੋ ਕਿਉਂ ਤਰਨਤਾਰਨ, 16 ਅਕਤੂਬਰ, 2021: ਸਿੰਘੂ ਬਾਰਡਰ ’ਤੇ ਬੇਅਦਬੀ ਕਰਨ ਦੇ ਕਥਿਤ ਦੋਸ਼ ਹੇਠ ਨਿਹੰਗ ਸਿੰਘਾਂ ਵੱਲੋਂ ਕੀਤੇ ਲਖਬੀਰ ਸਿੰਘ ਦੇ ਅੰਤਿਮ ਸਸਕਾਰ ਨੂੰ ਲੈ ਕੇ ਟਕਰਾਅ ਦਾ ਮਾਹੌਲ ਬਣ ਗਿਆ ਹੈ। ਲਖਬੀਰ ਸਿੰਘ ਦੇ ਪਿੰਡ ਵਾਸੀਆਂ ਨੇ ਪਿੰਡ ਵਿਚ ਉਸਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ’ਤੇ ਰੋਕ ਲਗਾ ਦਿੱਤੀ ਹੈ ਜਦਕਿ ਪਰਿਵਾਰ ਮੰਗ ਕਰ ਰਿਹਾ ਹੈ ਕਿ ਅੰਤਿਮ ਸਸਕਾਰ ਪਿੰਡ ਵਿਚ ਹੀ ਕੀਤਾ ਜਾਵੇ। ਇਸ ਦੌਰਾਨ ਕੌਮੀ ਐਸ ਸੀ ਕਮਿਸ਼ਨਰ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੰਜਾਬ ਦੇ ਡੀ ਜੀ ਪੀ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਉਸ ਵਿਅਕਤੀ ਦੇ ਅੰਤਿਮ ਸਸਕਾਰ ਵਿਚ ਕਿਸੇ ਵੀ ਤਰੀਕੇ ਕੋਈ ਰੁਕਾਵਟ ਨਹੀਂ ਪੈਣੀ ਚਾਹੀਦੀ। ਸਾਂਪਲਾ ਨੇ ਇਸ ਮਾਮਲੇ ਵਿਚ ਟਵੀਟ ਵੀ ਡੀ ਜੀ ਪੀ ਦੇ ਨਾਂ ’ਤੇ ਕੀਤਾ ਹੈ।
पंजाब के लखबीर सिंह जिनकी कल #सिंघु_बॉर्डर पर निर्दयता पूर्व हत्या की गई थी के मामले में @DGPPunjabPolice को मृतक के अंतिम संस्कार में किसी भी व्यवधान ना आने देने की कड़ी हिदायत @NCSC_GoI द्वाराजारी की गयी है।https://t.co/RV745YumjW— Vijay Sampla (@thevijaysampla) October 16, 2021
पंजाब के लखबीर सिंह जिनकी कल #सिंघु_बॉर्डर पर निर्दयता पूर्व हत्या की गई थी के मामले में @DGPPunjabPolice को मृतक के अंतिम संस्कार में किसी भी व्यवधान ना आने देने की कड़ी हिदायत @NCSC_GoI द्वाराजारी की गयी है।https://t.co/RV745YumjW
Total Responses : 267