ਅਧਿਆਪਕ ਜਥੇਬੰਦੀ ਨੇ ਭਗਵੰਤ ਮਾਨ ਤੇ ਹਰਪਾਲ ਚੀਮਾ ਨੂੰ ਦਿੱਤਾ ਮੰਗ ਪੱਤਰ
ਸੰਗਰੂਰ,17 ਅਕਤੂਬਰ 2021 - ਪਿੰਡ ਸਤੌਜ ਵਿਖੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਜਨਮ ਦਿਨ ਮੌਕੇ ਰੱਖੇ ਅਖੰਡ ਪਾਠ ਤੇ ਪਹੁੰਚ ਕੇ 2392 ਅਧਿਆਪਕ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਦੀ ਅਗਵਾਈ ਵਿੱਚ ਸਾਥੀਆਂ ਨੇ ਬਦਲੀਆਂ ਸਬੰਧੀ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੂੰ ਮੰਗ ਪੱਤਰ ਦਿੱਤਾ ।ਅਮਨਦੀਪ ਨੇ ਦੱਸਿਆ ਕਿ ਕਿਸ ਤਰਾਂ ਉਹਨਾਂ ਨੂੰ ਆਪਣੇ ਪਿੱਤਰੀ ਜ਼ਿਲ੍ਹਿਆਂ ਤੋਂ 250-300 ਕਿਲੋਮੀਟਰ ਦੂਰ ਸਟੇਸ਼ਨ ਦਿੱਤੇ ਗਏ ਹਨ ਜਦੋਂ ਕਿ ਉਹਨਾਂ ਦੇ ਆਪਣੇ ਜ਼ਿਲੇ ਵਿੱਚ ਕਾਫੀ ਅਸਾਮੀਆਂ ਖਾਲੀ ਪਈਆਂ ਹਨ ।
ਉਹਨਾਂ ਦੱਸਿਆ ਕੇ ਪਹਿਲਾਂ ਦੋ ਵਾਰ ਸਿੱਖਿਆ ਮੰਤਰੀ ਨਾਲ ਇਸ ਵਿਸ਼ੇ ਤੇ ਮੀਟਿੰਗ ਹੋ ਚੁੱਕੀ ਹੈ ਪਰ ਉਹਨਾਂ ਬਦਲੀ ਦੀ ਮੰਗ ਨੂੰ ਮਿਡ ਸੈਸ਼ਨ ਦਾ ਬਹਾਨਾ ਲਗਾ ਕੇ ਟਾਲ ਦਿਤਾ।ਭਗਵੰਤ ਮਾਨ ਤੇ ਹਰਪਾਲ ਚੀਮਾ ਨੇ ਵਿਸ਼ਵਾਸ ਦਵਾਇਆ ਕੇ ਉਹ ਬਦਲੀਆਂ ਦੀ ਮੰਗ ਨੂੰ ਪੁਰਜ਼ੋਰ ਤਰੀਕੇ ਦੇ ਨਾਲ ਚੁੱਕਣਗੇ।ਇਸ ਮੌਕੇ ਮੈਡਮ ਅਮਨਦੀਪ ਕੌਰ,ਮਾਸਟਰ ਸੰਦੀਪ ਜਖੇਪਲ ਆਦਿ ਮੌਜੂਦ ਸਨ।