ਭਗਵਾਨ ਵਾਲਮੀਕ ਜੀ ਦੇ ਪਾਵਨ ਪ੍ਰਗਟ ਦਿਵਸ 'ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ
ਦੀਪਕ ਜੈਨ
ਜਗਰਾਉਂ 17 ਅਗਸਤ 2021 - ਸੈਂਟਰਲ ਵਾਲਮੀਕੀ ਸਭਾ ਇੰਡੀਆਂ ਦੀ ਸਰਬਸਾਂਝੀ ਸਬ-ਕਮੇਟੀ ਜਗਰਾਉ ਵੱਲੋ ਭਗਵਾਨ ਵਾਲਮੀਕ ਜੀ ਦੇ ਪਾਵਨ ਪ੍ਰਗਟ ਦਿਵਸ ਤੇ ਵਿਸ਼ਾਲ ਸ਼ੋਭਾ ਯਾਤਰਾ ਪ੍ਰਧਾਨ ਅਨੂਪ ਕੁਮਾਰ ,ਅਮਿਤ ਕਲਿਆਣ , ਅਰੁਣ ਗਿੱਲ, ਗੋਰਾ ਲੱਧੜ ਤੇ ਰਿੰਪੀ ਲੱਧੜ ਦੀ ਅਗਵਾਈ ‘ਚ ਕੱਢੀ ਗਈ।ਜਿਸ ਵਿੱਚ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਗੇਜਾ ਰਾਮ ਵਾਲਮੀਕੀ , ਐਡਵੋਕੇਟ ਮਨਮੋਹਨ ਕਤਿਆਲ, ਰੱਜਤ ਅਰੋੜਾ ਨੇ ਰੀਬਨ ਕੱਟ ਕੇ ਰਵਾਨਗੀ ਕੀਤੀ। ਇਹ ਸ਼ੋਭਾ ਯਾਤਰਾ ਚੂੰਗੀ ਨੰ: 7 ਦੇ ਵਾਲਮੀਕ ਮੰਦਿਰ ਤੋ ਸ਼ੁਰੂ ਹੋ ਕੇ ਫਿਲੀ ਗੇਟ, ਨਲਕਿਆ ਵਾਲਾ ਚੌਕ, ਕੁੱਕੜ ਚੌਕ, ਕਮਲ ਚੌਕ, ਲਾਜਪਤ ਰਾਏ ਰੋਡ, ਲੰਿਕ ਰੋਡ, ਰਾਣੀ ਝਾਂਸੀ ਚੌਕ, ਰਾਏਕੋਟ ਅੱਡਾ ਤੋ ਹੁੰਦੀ ਹੋਈ ਵਾਲਮੀਕ ਮੰਦਿਰ ਸਮਾਪਤ ਹੋਈ।
ਇਸ ਮੌਕੇ ਲਵਕੁਸ਼ ਤੇ ਭਗਵਾਨ ਵਾਲਮੀਕ ਜੀ ਦੀ ਪਾਲਕੀ ਸਜਾਈ ਗਈ। ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਦੇਖਣ ਯੋਗ ਸਨ।ਇਸ ਮੌਕੇ ਐਸ.ਪੀ ਗੁਰਮੀਤ ਕੌਰ ,ਪ੍ਰਸ਼ੋਤਮ ਲਾਲ ਖਲੀਫਾ,ਲੱਖਾ ਸਿੰਘ ਵੱਲਟੋਹਾ, ਕੌਸਲਰ ਹਿਮਾਸ਼ੂ ਮਲਿਕ, ਵਿਕਰਮ ਜੱਸੀ, ਸਤਿੰਦਰਪਾਲ ਤੱਤਲਾ, ਕੰਵਰਪਾਲ ਸਿੰਘ, ਰਾਜੂ ਕਾਮਰੇਡ , ਰਵਿੰਦਰ ਖੀਨਾ ਸੱਭਰਵਾਲ, ਜਤਿੰਦਰਪਾਲ ਰਾਣਾ, ਵਰੁਣ ਕੁਮਾਰ,ਸਵਰਨ ਸਿੰਘ ,ਕੇਤਨ ਜੈਨ, ਮਿਅੰਕ ਜੈਨ ,ਡਾ: ਨਰਿੰਦਰ ਸਿੰਘ, ਸੰਜੂ ਵਰਮਾ , ਸਰਪੰਚ ਜਗਦੀਸ ਸਿੰਘ ਨੇ ਸ਼ਾਮਲ ਹੋ ਕੇ ਭਗਵਾਨ ਵਾਲਮੀਕ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।