ਬਾਬਾ ਕਰਤਾਰ ਸਿੰਘ ਤੇ ਸੰਤ ਤਰਲੋਚਨ ਸਿੰਘ ਦੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ
ਬਲਵਿੰਦਰ ਸਿੰਘ ਧਾਲੀਵਾਲ
- ਢਾਡੀ,ਕਵੀਸ਼ਰੀ,ਰਾਗੀ ਜਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀ ਨਿਹਾਲ ਕੀਤਾ
ਸੁਲਤਾਨਪੁਰ ਲੋਧੀ 17 ਅਕਤੂਬਰ 2021 - ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 27ਵੀਂ ਬਰਸੀ ਅਤੇ ਸੱਚਖੰਡ ਵਾਸੀ ਸੰਤ ਬਾਬਾ ਤਰਲੋਚਨ ਸਿੰਘ ਕਾਰ ਸੇਵਾ ਵਾਲਿਆਂ ਦੀ 18ਵੀਂ ਬਰਸੀ ਸਬੰਧੀ 3 ਰੋਜਾ ਸਮਾਗਮ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਬੜੀ ਹੀ ਸ਼ਰਧਾ ਤੇ ਸਤਿਕਾਰ ਸਹਿਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਕਰਵਾਏ ਗਏ।
ਅੱਜ 17 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਭਾਈ ਜਤਿੰਦਰ ਸਿੰਘ ਹਜੂਰੀ ਰਾਗੀ ਵਲੋਂ ਅਰਦਾਸ ਕੀਤੀ ਗਈ।ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਵੱਡੀ ਤਾਦਾਦ ਸੰਗਤਾਂ ਨੇ ਹਾਜਰੀਆਂ ਭਰੀਆਂ।ਇਹਨਾਂ ਸਮਾਗਮਾਂ ਵਿੱਚ ਸੰਤ ਮਹਾਂਪੁਰਸ਼,ਰਾਗੀ,ਢਾਡੀ ਤੇ ਕਵੀਸ਼ਰੀ ਜਥਿਆਂ ਵਲੋਂ ਸੰਗਤਾਂ ਨੂੰ ਗੁਰ ਇਤਿਹਾਸ ਤੇ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ।ਇਹਨਾਂ ਸਮਾਗਮਾਂ ਮੌਕੇ ਬਲਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ,ਭਾਈ ਜਤਿੰਦਰ ਸਿੰਘ ਹਜੂਰੀ ਰਾਗੀ ਦਮਦਮਾ ਸਾਹਿਬ ਠੱਟਾ ਵਾਲੇ,ਸੁਰਿੰਦਰ ਸਿੰਘ ਕਪੂਰਥਲੇ ਵਾਲੇ,ਸਤਿੰਦਰਪਾਲ ਸਿੰਘ ਹਜੂਰੀ ਕੀਰਤਨੀ ਜਥਾ,ਗੁਰਜੀਤ ਸਿੰਘ ਗੌਰੀ ਦਾ ਢਾਡੀ ਜਥਾ,ਅਵਤਾਰ ਸਿੰਘ ਦੂਲੋਵਾਲ ਵਾਲੇ,ਭਗਵੰਤ ਭਗਵਾਨ ਸਿੰਘ ਸੁਰਸਿੰਘ ਵਾਲਿਆਂ ਵਲੋਂ ਕਥਾ ਕੀਰਤਨ ਰਾਹੀਂ ਗੁਰ ਇਤਿਹਾਸ ਤੇ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਿਆ।ਇਸ ਮੌਕੇ ਪ੍ਰਬੰਧਕਾਂ ਵਲੋਂ ਸਮਾਗਮ ਵਿੱਚ ਸੰਤਾਂ ਮਹਾਂਪੁਰਸ਼ਾਂ ਤੇ ਵੱਖ ਵੱਖ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ।
ਸਟੇਜ ਸਕੱਤਰ ਦੀ ਭੂਮਿਕਾ ਭਾਈ ਇੰਦਰਜੀਤ ਸਿੰਘ ਬਜਾਜ ਵਲੋਂ ਨਿਭਾਈ ਗਈ।ਗੁਰੂ ਨਾਨਕ ਸੇਵਾ ਜਥਾ ਬਾਹਰਾ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੁੂ ਕੇ ਲੰਗਰ ਅਤੁੱਟ ਵਰਤਾਏ ਗਏ।ਇਸ ਮੌਕੇ ਬਾਬਾ ਬਲਵਿੰਦਰ ਸਿੰਘ ਜਲੰਧਰ ਵਾਲੇ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਤੇ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ,ਭਾਈ ਹਰਜੀਤ ਸਿੰਘ ਕਾਨਪੁਰ ਵਾਲੇ,ਭਾਈ ਸੰਤੋਖ ਸਿੰਘ ਪ੍ਰਧਾਨ ਗੁਰੂ ਨਾਨਕ ਸੇਵਕ ਜਥਾ ਬਾਹਰਾ,ਭਾਈ ਜਸਪਾਲ ਸਿੰਘ ਨੀਲਾ ਸੁਲਤਾਨਪੁਰ ਲੋਧੀ,ਭਾਈ ਗੁਰਦਿਆਲ ਸਿੰਘ ਪ੍ਰਧਾਨ,ਸੂਬਾ ਸਿੰਘ ਠੱਟਾ, ਭਾਈ ਬਲਵਿੰਦਰ ਸਿੰਘ ਯੂਪੀ ਵਾਲੇ, ਕਰਮਜੀਤ ਸਿੰਘ ਚੇਲਾ,ਬਲਜਿੰਦਰ ਸਿੰਘ ਸ਼ੇਰਾ,ਹਰਜਿੰਦਰ ਸਿੰਘ,ਦਿਲਬਾਗ ਸਿੰਘ,ਬਲਬੀਰ ਸਿੰਘ,ਮਾ. ਬਲਬੀਰ ਸਿੰਘ, ਜਗੀਰ ਸਿੰਘ,ਭਾਈ ਜੋਗਾ ਸਿੰਘ,ਭਾਈ ਕੁਲਵੰਤ ਸਿੰਘ,ਭਾਈ ਜਰਨੈਲ ਸਿੰਘ ਡਰਾਇਵਰ,ਬੀਬੀ ਬਲਜੀਤ ਕੌਰ, ਬੀਬੀ ਸਤਵੰਤ ਕੌਰ, ਬੀਬੀ ਝੱਲ ਲੇਈਵਾਲਾ, ਬਲਦੇਵ ਸਿੰਘ, ਭਾਈ ਸੁਖਵੰਤ ਸਿੰਘ,ਸੁਖਦੇਵ ਸਿੰਘ ਸੋਢੀ,ਰਣਧੀਰ ਸਿੰਘ ਬਰੰਮੀ,ਭਾਈ ਬਚਿੱਤਰ ਸਿੰਘ, ਸੂਰਤ ਸਿੰਘ ਅਮਰਕੋਟ, ਅਵਤਾਰ ਸਿੰਘ, ਮੰਗਲ ਸਿੰਘ, ਫਕੀਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।