ਸਿੱਧੂ ਅਤੇ ਹਰੀਸ਼ ਚੌਧਰੀ ਪਹੁੰਚੇ ਗਵਰਨਰ ਹਾਊਸ, ਚੰਨੀ ਨਾਲ ਕਰ ਰਹੇ ਮੀਟਿੰਗ
ਰਵੀ ਜੱਖੂ
ਚੰਡੀਗੜ੍ਹ, 17 ਅਕਤੂਬਰ, 2021: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਚੰਡੀਗੜ੍ਹ 'ਚ ਗਵਰਨਰ ਹਾਊਸ ਦੇ ਗੈਸਟ ਹਾਊਸ ਪਹੁੰਚੇ ਹਨ ਜਿੱਥੇ ਉਨ੍ਹਾਂ ਵੱਲੋਂ ਸੀ ਐਮ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਬਿਨਾਂ ਹਰੀਸ਼ ਚੌਧਰੀ ਵੀ ਗਵਰਨਰ ਹਾਊਸ ਪਹੁੰਚ ਚੁੱਕੇ ਹਨ ਅਤੇ ਉਹ ਵੀ ਇਸ ਮੀਟਿੰਗ 'ਚ ਹਿੱਸਾ ਲੈਣਗੇ ਅਤੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਵੀ ਨਵਜੋਤ ਸਿੱਧੂ ਨਾਲ ਗਵਰਨਰ ਹਾਊਸ ਪਹੁੰਚੇ ਹਨ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਜਲਦ ਹੀ ਗਵਰਨਰ ਹਾਊਸ 'ਚ ਮੀਟਿੰਗ ਲਈ ਪਹੁੰਚ ਚੁੱਕੇ ਹਨ ਅਤੇ ਇਹਨਾਂ ਵਿਚਕਾਰ ਮੀਟਿੰਗ ਸ਼ੁਰੂ ਹੋ ਚੁੱਕੀ ਹੈ।
ਵੀਡੀਓ ਵੀ ਦੇਖੋ
https://www.facebook.com/BabushahiDotCom/videos/2649622751849643