ਹਾਈ ਕਮਾਂਡ ਦੀਆਂ ਹਦਾਇਤਾਂ ’ਤੇ ਚੰਨੀ ਤੇ ਸਿੱਧੂ ਦੀ ਚੰਡੀਗੜ੍ਹ ’ਚ ਅਹਿਮ ਮੀਟਿੰਗ, ਵੇਖੋ ਲਾਈਵ ਵੀਡੀਓ
ਚੰਡੀਗੜ੍ਹ, 17 ਅਕਤੂਬਰ, 2021: ਅੱਜ 17 ਅਕਤੂਬਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਵੱਲੋਂ ਕੁਲ ਹਿੰਦ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ 13 ਨੁਕਾਤੀ ਏਜੰਡੇ ’ਤੇ ਅਮਲ ਕਰਨ ਦੀ ਕੀਤੀ ਅਪੀਲ ਤੇ ਨਿੱਜੀ ਮੁਲਾਕਾਤ ਲਈ ਸਮਾਂ ਮੰਗੇ ਜਾਣ ਤੋਂ ਬਾਅਦ ਦੇਰ ਸ਼ਾਮ ਚੰਡੀਗੜ੍ਹ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੱਧੂ ਵਿਚਾਲੇ ਅਹਿਮ ਮੀਟਿੰਗ ਸ਼ੁਰੂ ਹੋਈ। ਇਸ ਮੀਟਿੰਗ ਵਿਚ ਏ ਆਈ ਸੀ ਸੀ ਆਬਜ਼ਰਵਰ ਹਰੀਸ਼ ਚੌਧਰੀ ਤੇ ਕੈਬਨਿਟ ਮੰਤਰੀ ਪਰਗਟ ਸਿੰਘ ਵੀ ਮੌਜੂਦ ਹਨ।
ਵੇਖੋ ਲਾਈਵ ਵੀਡੀਓ :
https://www.facebook.com/BabushahiDotCom/