← ਪਿਛੇ ਪਰਤੋ
ਵੇਖੋ ਅੱਧੀ ਰਾਤ ਤੱਕ ਚੰਨੀ ਤੇ ਸਿੱਧੂ ਦੀ ਮੀਟਿੰਗ ’ਚ ਕੀ ਹੋਈ ਚਰਚਾ ? ਚੰਡੀਗੜ੍ਹ, 18 ਅਕਤੂਬਰ, 2021: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਵਿਚਾਲੇ ਕੇਂਦਰੀ ਆਬਜ਼ਰਵਰ ਹਰੀਸ਼ ਚੌਧਰੀ ਦੀ ਹਾਜ਼ਰੀ ਵਿਚ ਆਉਂਦੀਆਂ ਚੋਣਾਂ ਨੂੰ ਲੈ ਕੇ ਰਣਨੀਤੀ ’ਤੇ ਚਰਚਾ ਹੋਈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਮੀਟਿੰਗ ਦੌਰਾਨ ਵੱਖ ਵੱਖ ਚੋਣ ਮੈਨੇਜਮੈਂਟ ਕੰਪਨੀਆਂ ਨੇ ਆਪਣੀ ਪੇਸ਼ਕਾਰੀ ਦਿੱਤੀ। ਇਹਨਾਂ ਕੰਪਨੀਆਂ ਵਿਚ ਚੋਣ ਪ੍ਰਚਾਰ ਦੀ ਮੈਨੇਜਮੈਂਟ ਤੋਂ ਲੈ ਕੇ ਚੋਣ ਸਰਵੇਖਣ ਕਰਨ ਵਾਲੀਆਂ ਵੱਖ ਵੱਖ ਕੰਪਨੀਆਂ ਸ਼ਾਮਲ ਸਨ। ਇਹਨਾਂ ਵੱਲੋਂ ਆਪੋ ਆਪਣੇ ਢੰਗ ਨਾਲ ਪੇਸ਼ਕਾਰੀ ਦਿੱਤੀ ਗਈ। ਮੀਟਿੰਗ ਮਗਰੋਂ ਬੇਸ਼ੱਕ ਨਵਜੋਤ ਸਿੱਧੂ ਮੀਡੀਆ ਨਾਲ ਬਿਨਾਂ ਕੋਈ ਗੱਲਬਾਤ ਕੀਤਿਆਂ ਹੀ ਪਰਤ ਗਏ ਪਰ ਚੰਨੀ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਵਿਚ ਕਿਸੇ ਵੀ ਤਰੀਕੇ ਦੇ ਮਤਭੇਦ ਨਹੀਂ ਹਨ ਤੇ ਅਸੀਂ ਇਕਜੁੱਟ ਹਾਂ।
Total Responses : 875