ਪੰਜਾਬੀ ਗੀਤਾਂ ਦੇ ਪ੍ਰਸਿੱਧ ਗੀਤਕਾਰ ਦੀਪਾ ਘੋਲੀਆ ਦੀ ਮੌਤ
ਅਸ਼ੋਕ ਵਰਮਾ,ਬਾਬੂਸ਼ਾਹੀ ਨੈੱਟਵਰਕ
ਬਠਿੰਡਾ ,18ਅਕਤੂਬਰ 2021- ਪੰਜਾਬੀ ਗੀਤਾਂ ਦੇ ਪ੍ਰਸਿੱਧ ਗੀਤਕਾਰ ਦੀਪਾ ਘੋਲੀਆ ਦੀ ਬੀਤੀ ਦੇਰ ਰਾਤ ਮੌਤ ਹੋ ਗਈ ਹੈ ।ਮੁੱਢਲੇ ਤੌਰ ਤੇ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਸ ਮੌਤ ਦਾ ਕਾਰਨ ਡੇਂਗੂ ਦੱਸਿਆ ਜਾ ਰਿਹਾ ਹੈ ।ਦੀਪਾ ਘੋਲੀਆ ਉਦਾਸ ਗੀਤਾਂ ਦੇ ਰਚੇਤਾ ਵਜੋਂ ਪ੍ਰਸਿੱਧ ਸਨ ।ਹਾਲਾਂਕਿ ਉਨ੍ਹਾਂ ਦਾ ਪਿੰਡ ਕੋਲ ਗਿਆ ਸੀ ਪਰ ਅੱਜਕੱਲ੍ਹ ਉਹ ਬਠਿੰਡਾ ਅਤੇ ਆਦਰਸ਼ ਨਗਰ ਵਿਚ ਰਹਿ ਰਹੇ ਸਨ ।
ਦੀਪਾ ਘੋਲੀਆ ਦੀ ਅਚਾਨਕ ਹੋਈ ਮੌਤ ਨਾਲ ਸੰਗੀਤ ਦੀ ਦੁਨੀਆਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ ।ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਇੱਕ ਵਜੇ ਡੀਏਵੀ ਕਾਲਜ ਬਠਿੰਡਾ ਦੇ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ ।