ਸਿਟੀ ਕਾਂਗਰਸ ਪ੍ਧਾਨ ਸਤਿੰਦਰ ਨਾਗੀ ਦੀ ਸਿਹਤ ਦਾ ਹਾਲਚਾਲ ਜਾਣਿਆ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 18 ਅਕਤੂਬਰ 2021- ਸਿਟੀ ਕਾਂਗਰਸ ਪ੍ਧਾਨ ਸਤਿੰਦਰ ਨਾਗੀ ਦੀ ਸਿਹਤ ਦਾ ਹਾਲ ਚਾਲ ਪੁੱਛਣ ਲਈ ਪੰਜਾਬ ਰਾਜ ਪੱਛੜੀਆਂ ਸ਼੍ਰੇਣਆਂ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਿੰਦਰ ਪਾਲ ਸਿੰਘ ਬਿੱਲਾ ਉਨ੍ਹਾ ਦੇ ਘਰ ਗਏ। ਸਤਿੰਦਰ ਨਾਗੀ ਨੂੰ ਡੇਂਗੂ ਹੋਣ ਕਾਰਨ ਮੋਹਾਲੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ ,ਜੋ ਕਿ ਹੁਣ ਠੀਕ ਹੋਣ ਤੋਂ ਬਾਅਦ ਘਰ ਆਏ ਹਨ । ਇਸ ਮੌਕੇ ਕਰਮ ਸਿੰਘ ਡੱਲਾ, ਕੌਂਸਲਰ ਅਮਰਿੰਦਰ ਸਿੰਘ ਰੀਹਲ, ਪਾਲ ਚੰਦ ਵਰਮਾ, ਸੂਰਜ (ਪੱਪੂ) ਮੌਜੂਦ ਸਨ।