ਵਿਦਿਆਰਥੀਆਂ ਨੂੰ ਆਪਣੀ ਮੰਜਿਲ ਹਾਸਿਲ ਕਰਨ ਲਈ ਇਰਾਦੇ ਮਜ਼ਬੂਤ ਰੱਖਣੇ ਚਾਹੀਦੇ ਹਨ: ਮੇਅਰ ਰਿੰਟੂ
ਮੇਅਰ ਕਰਮਜੀਤ ਸਿੰਘ ਰਿੰਟੂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਮੁੱਖ ਮਹਿਮਾਨ ਵਜੋਂ ਪਹੁੰਚੇ
ਮਨਪ੍ਰੀਤ ਸਿੰਘ ਜੱਸੀ,ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ 18 ਅਕਤੂਬਰ, 2021 : ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮੇਨ ਬਰਾਂਚ ਵਿਖੇ ਯੂਨੈਸਕੋ ਕਲੱਬ ਆਫ ਇੰਡੀਆ ਵੱਲੋਂ ਕਰਵਾਏ ਗਏ ਸੈਮੀਨਾਰ ਦੌਰਾਨ ਮੇਅਰ ਕਰਮਜੀਤ ਸਿੰਘ ਰਿੰਟੂ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿੱਥੇ ਉਨ੍ਹਾਂ ਦਾ ਸਵਾਗਤ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਸਵਿੰਦਰ ਸਿੰਘ ਕੱਥੂਨੰਗਲ ਆਨਰੇਰੀ ਸਕੱਤਰ ਵੱਲੋਂ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਯੂਨੈਸਕੋ ਕਲੱਬ ਆਫ ਇੰਡੀਆ ਵੱਲੋਂ “ਪਾਣੀ ਬਚਾਓ-ਜ਼ਿੰਦਗੀ ਬਚਾਓ” ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਚੰਗੇ ਅੰਕ ਪ੍ਰਾਪਤ ਕਰਨ ਸੰਬੰਧੀ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਾਮਨਤ ਕੀਤਾ। ਇਸ ਮੌਕੇ ਮੇਅਰ ਰਿੰਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੂਨੈਸਕੋ ਕਲੱਬ ਆਫ ਇੰਡੀਆ ਵੱਲੋਂ “ਪਾਣੀ ਬਚਾਓ-ਜ਼ਿੰਦਗੀ ਬਚਾਓ” ਤਹਿਤ ਜੋ ਸੰਦੇਸ਼ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦਿੱਤਾ ਹੈ ਕਾਫੀ ਸ਼ਲਾਘਾਯੋਗ ਯਤਨ ਹੈ। ਉਨ੍ਹਾਂ ਕਿਹਾ ਕਿ ਧਰਤੀ ਤੇ ਵਸ ਰਹੇ ਹਰ ਜੀਵ ਲਈ ਪਾਣੀ ਅਤਿਅੰਤ ਜ਼ਰੂਰੀ ਹੈ, ਇਸ ਲਈ ਸਾਨੂੰ ਪਾਣੀ ਦਾ ਸਦਉਪਯੋਗ ਨਹੀਂ ਕਰਨਾ ਚਾਹੀਦਾ। ਮੇਅਰ ਨੇ ਕਿਹਾ ਕਿ ਪਾਣੀ ਦਾ ਪੱਧਰ ਜਿੱਥੇ ਕਿ ਦਿਨੋ ਦਿਨ ਘੱਟ ਰਿਹਾ ਹੈ ਉਸ ਦੇ ਲਈ ਸਾਨੂੰ ਸਭ ਨੂੰ ਮਿਲ ਕੇ ਪਾਣੀ ਦੀ ਰੋਕਥਾਮ ਲਈ ਹੰਭਲਾ ਮਾਰਨਾ ਚਾਹੀਦਾ ਹੈ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਮੰਜ਼ਿਲ ਹਾਜ਼ਰ ਕਰਨ ਲਈ ਇਰਾਦੇ ਮਜ਼ਬੂਤ ਰੱਖਣੇ ਚਾਹੀਦੇ ਹਨ ਤਦ ਹੀ ਨੌਜਵਾਨ ਆਪਣੇ ਮਿੱਥੇ ਟੀਚੇ ਨੂੰ ਹਾਸਲ ਕਰ ਸਕਦੇ ਹਨ। ਮੇਅਰ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਮਾਂ-ਬਾਪ ਅਤੇ ਅਧਿਆਪਕਾਂ ਦਾ ਸਨਮਾਨ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਮਾਂ-ਬਾਪ ਅਤੇ ਅਧਿਆਪਕਾਂ ਦੇ ਦਰਸਾਏ ਰਾਹ ਤੇ ਚਲਦਿਆਂ ਹੋਇਆਂ ਵਿਦਿਆਰਥੀ ਆਪਣਾ ਜੀਵਨ ਉੱਜਵਲਾ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਹਰ ਇੱਕ ਵਿਦਿਆਰਥੀ ਨੂੰ ਆਪਣੇ ਸ਼ੌਂਕ ਨੂੰ ਹੁਨਰ ਵਜੋਂ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਤਾਂ ਜੋ ਆਪਣੇ ਹੁਨਰ ਨੂੰ ਰੋਜਗਾਰ ਬਣਾ ਕੇ ਸਫਲਤਾ ਵੱਲ ਵਧ ਸਕਣ।
ਇਸ ਮੌਕੇ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਸਵਿੰਦਰ ਸਿੰਘ ਕੱਥੂਨੰਗਲ ਆਨਰੇਰੀ ਸਕੱਤਰ, ਅਜੀਤ ਸਿੰਘ ਬਸਰਾ, ਡਾ. ਇੰਦਰਬੀਰ ਸਿੰਘ ਨਿੱਜਰ ਆਦਿ ਵੱਲੋਂ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਰੀ ਸਿੰਘ ਮੈਂਬਰ ਇੰਚਾਰਜ, ਜਸਪਾਲ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਪ੍ਰਿੰਸ ਮੈਂਬਰ ਇੰਚਾਰਜ, ਐਸ.ਐਸ. ਛੀਨਾ, ਮਨਪ੍ਰੀਤ ਸਿੰਘ ਜੱਸੀ, ਯੋਗੇਸ਼ ਕੁਮਾਰ ਆਦਿ ਹਾਜ਼ਰ ਸਨ।