ਬੀਕੇਯੂ ਉਗਰਾਹਾਂ ਵੱਲੋਂ ਬਰਨਾਲਾ ਚ ਕੀਤਾ ਗਿਆ ਰੇਲਵੇ ਟਰੈਕ ਜਾਮ
ਕਮਲਜੀਤ ਸਿੰਘ ਸੰਧੂ, ਬਾਬੂਸ਼ਾਹੀ ਨੈੱਟਵਰਕ
ਬਰਨਾਲਾ, 18 ਅਕਤੂਬਰ 2021- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਖੀਮਪੁਰ ਕਾਂਡ ਦੇ ਸ਼ਹੀਦ ਕਿਸਾਨਾਂ ਦੇ ਪੀਡ਼ਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਯੂਪੀ ਦੇ ਗ੍ਰਹਿ ਮੰਤਰੀ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਬਰਖਾਸਤ ਕਰਾਉਣ ਲਈ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਪਿੰਡ ਖੁੱਡੀ ਕਲਾਂ ਦੇ ਰੇਲਵੇ ਲਾਈਨ ਨੂੰ ਸਵੇਰੇ ਦੱਸ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਜਾਮ ਕੀਤਾ ਗਿਆ ।
ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਔਰਤਾਂ ਨੌਜਵਾਨਾਂ ਅਤੇ ਮਜ਼ਦੂਰਾਂ ਨੇ ਨਾਅਰੇਬਾਜ਼ੀ ਕਰਕੇ ਭਾਜਪਾ ਹਕੂਮਤ ਵੱਲੋਂ ਦੇਸ਼ ਨੂੰ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ।ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੇ ਯੂਪੀ ਦੇ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੀ ਕਾਤਲ ਢਾਣੀ ਉੱਪਰ ਯੂਪੀ ਦੀ ਯੋਗੀ ਸਰਕਾਰ ਬਣਦੀ ਕਾਰਵਾਈ ਤੋਂ ਟਾਲ ਮਟੋਲ ਕਰਕੇ ਕਾਤਲਾਂ ਨੂੰ ਨਿਰਦੋਸ਼ ਸਿੱਧ ਕਰਨ ਲਈ ਪੂਰੀ ਤਾਣ ਲਗਾ ਰਹੀ ਹੈ ਜਦ ਕਿ ਲੋਕਤੰਤਰ ਅੰਦਰ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਗ਼ਰੀਬਾਂ ਲਈ ਕਾਨੂੰਨ ਹੋਰ ਅਤੇ ਅਮੀਰਾਂ ਲਈ ਹੋਰ ਹਨ ।ਦੁਨੀਆਂ ਭਰ ਵਿੱਚ ਯੂਪੀ ਕਾਂਡ ਦੇ ਇਸ ਬੁਜ਼ਦਿਲੀ ਘਟਨਾ ਦੀ ਜ਼ੋਰਦਾਰ ਨਿਖੇਧੀ ਹੋ ਰਹੀ ਹੈ ਭਾਜਪਾ ਹਕੂਮਤ ਕਿਸਾਨ ਅੰਦੋਲਨ ਤੋਂ ਇੰਨਾ ਘਬਰਾ ਗਈ ਹੈ ਕਿ ਆਪਣੇ ਫ਼ਿਰਕਾਪ੍ਰਸਤੀ ਏਜੰਡੇ ਰਾਹੀਂ ਵੱਖ ਵੱਖ ਧਰਮਾਂ ਦੇ ਕਿਸਾਨਾਂ ਵਿਚ ਪਾਟਕ ਪਾਉਣ ਦੀ ਕੋਸ਼ਿਸ਼ ਵਿੱਚ ਹੈ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਹਕੂਮਤ ਦੀ ਹਰ ਸਾਜ਼ਿਸ਼ ਨੂੰ ਫੇਲ੍ਹ ਕਰ ਦਿੱਤਾ ਹੈ ।ਕਿਸਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਦੇਸ਼ ਦੇ ਲੋਕਾਂ ਲਈ ਬਣਾਏ ਜਾਨ ਲੇਵਾ ਖੇਤੀ ਵਿਰੁੱਧ ਕਾਨੂੰਨਾਂ ਸਮੇਤ ਸੋਧ ਬਿੱਲ ਬਿਜਲੀ ਐਕਟ 2020 ਰੱਦ ਕੀਤੇ ਜਾਣ ।
ਲਖੀਮਪੁਰ ਕਾਂਡ ਦੇ ਮੁਲਜ਼ਮਾਂ ਤੇ ਬਣਦੀ ਸਖਤ ਕਾਨੂੰਨੀ ਕਾਰਵਾਈ ਕਰਕੇ ਯੂਪੀ ਦੇ ਗ੍ਰਹਿ ਮੰਤਰੀ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ ,ਜਿਣਸਾਂ ਤੇ ਘੱਟੋ ਘੱਟ ਐੱਮਐੱਸਪੀ ਦੀ ਸਰਕਾਰੀ ਮੁੱਲ ਅਤੇ ਖ਼ਰੀਦ ਦੀ ਸਰਕਾਰੀ ਗਾਰੰਟੀ ਹੋਵੇ ਪਰਾਲੀ ਫੂਕਣ ਤੇ ਲਾਇਆ ਜੁਰਮਾਨਾ ਇੱਕ ਕਰੋੜ ਅਤੇ ਪੰਜ ਸਾਲ ਦੀ ਸਜ਼ਾ ਦਾ ਬਣਾਇਆ ਕਾਨੂੰਨ ਰੱਦ ਕੀਤਾ ਜਾਵੇ ਝੋਨੇ ਦੀ ਖ਼ਰੀਦ ਲਈਆਂ ਸਖ਼ਤ ਸ਼ਰਤਾਂ ਨਰਮ ਕਰਕੇ ਦਾਣਾ ਦਾਣਾ ਖਰੀਦਿਆ ਜਾਵੇ ਦਿੱਲੀ ਦੇ ਸਿੰਧੂ ਬਾਰਡਰ ਤੇ ਘਟਨਾ ਦੀ ਨਿਖੇਧੀ ਕਰਦੇ ਹੋਏ ਬੁਲਾਰਿਆਂ ਨੇ ਮੰਗ ਕੀਤੀ ਕਿਸੇ ਨਿਰਪੱਖ ਏਜੰਸੀ ਤੋਂ ਨਿਰਪੱਖ ਜਾਂਚ ਕਰਵਾ ਕੇ ਬਣਦੇ ਦੋਸ਼ੀਆਂ ਦੀ ਅਸਲੀਅਤ ਸਾਹਮਣੇ ਲਿਆਂਦੀ ਜਾਵੇ ।ਪਿੰਡ ਬਾਦਲ ਵਿਖੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦੇ ਘਿਰਾਓ ਕਰੀ ਬੈਠੀ ਪੰਜ ਜ਼ਿਲ੍ਹਿਆਂ ਦੇ ਨਰਮਾ ਪੀਡ਼ਤ ਕਿਸਾਨਾਂ ਵਲੋਂ ਗੁਲਾਬੀ ਸੁੰਡੀ ਨਾਲ ਤਬਾਹ ਹੋਏ ਨਰਮੇ ਦੇ ਮੁਆਵਜ਼ੇ ਦੀ ਮੰਗ ਨੂੰ ਬਿਨਾਂ ਸ਼ਰਤ ਮਨਜ਼ੂਰ ਕੀਤਾ ਜਾਵੇ ਨਹੀਂ ਤਾਂ ਲੋੜ ਪੈਣ ਤੇ ਬਰਨਾਲਾ ਜ਼ਿਲ੍ਹੇ ਦੇ ਕਿਸਾਨ ਬਾਦਲ ਪਿੰਡ ਵੱਲ ਨੂੰ ਕੂਚ ਕਰਨਗੇ ।
ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਲਖੀਮਪੁਰ ਕਾਂਡ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ ਨਾ ਮਿਲਿਆ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਛੱਬੀ ਅਕਤੂਬਰ ਨੂੰ ਲਖਨਊ ਵਿਚ ਭਾਰਤ ਪੱਧਰ ਦੀ ਰੈਲੀ ਹਜ਼ਾਰਾਂ ਮਰਦ ਔਰਤਾਂ ਨੌਜਵਾਨਾਂ ਅਤੇ ਮਜ਼ਦੂਰਾਂ ਦੇ ਕਾਫਲੇ ਰਵਾਨਾ ਹੋਣਗੇ ।.ਅੱਜ ਦੇ ਬੁਲਾਰੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮੀਤ ਪ੍ਰਧਾਨ ਬੁੱਕਣ ਸਿੰਘ ਜ਼ਿਲ੍ਹਾ ਵਿੱਤ ਸਕੱਤਰ ਭਗਤ ਸਿੰਘ ਬਲਾਕ ਬਰਨਾਲਾ ਵੱਲੋਂ ਜਰਨੈਲ ਸਿੰਘ ਜਵੰਧਾ ਪਿੰਡੀ ਕ੍ਰਿਸ਼ਨ ਸਿੰਘ ਬਲਦੇਵ ਸਿੰਘ ਬਲਾਕ ਸ਼ਹਿਣਾ ਵੱਲੋਂ ਸੁਖਦੇਵ ਸਿੰਘ ਦਰਸ਼ਨ ਸਿੰਘ ਗਗਨਦੀਪ ਸਿੰਘ ਗੁਰਨਾਮ ਸਿੰਘ ਅਤੇ ਬਲਾਕ ਮਹਿਲ ਕਲਾਂ ਵੱਲੋਂ ਕੁਲਜੀਤ ਸਿੰਘ ਹਰਜੀਤ ਸਿੰਘ ਨਾਹਰ ਸਿੰਘ ਬਲਾਕ ਸ਼ੇਰਪੁਰ ਵੱਲੋਂ ਬਲਵਿੰਦਰ ਸਿੰਘ ਨਾਜਰ ਸਿੰਘ ਕਰਨੈਲ ਸਿੰਘ ਅਤੇ ਔਰਤ ਬੁਲਾਰੇ ਜ਼ਿਲ੍ਹਾ ਆਗੂ ਕਮਲਜੀਤ ਕੌਰ ਸੁਖਦੇਵ ਕੌਰ ਬਿੰਦਰਪਾਲ ਕੌਰ ਅਮਰਜੀਤ ਕੌਰ ਰਾਜ ਕੌਰ ਅਮਰਜੀਤ ਕੌਰ ਸੰਦੀਪ ਕੌਰ ਲਖਵੀਰ ਕੌਰ ਅਤੇ ਕੁਲਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ ।