ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਹਾਲ ਦਾ ਉਦਘਾਟਨ ਕੀਤਾ
ਲੁਧਿਆਣਾ, 18 ਅਕਤੂਬਰ 2021- ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਹਾਲ ਦਾ ਉਦਘਾਟਨ ਗੁਰਕੀਰਤ ਸਿੰਘ ਕੋਟਲੀ ਅਤੇ ਸੰਤ ਦਾਦੂਵਾਲ ਨੇ ਕੀਤਾ ਇਤਿਹਾਸ ਨੂੰ ਸੰਭਾਲਣ ਵਾਲੀਆਂ ਕੌਮਾਂ ਹੀ ਜ਼ਿੰਦਾ ਰਹਿੰਦੀਆਂ ਹਨ- ਕੋਟਲੀ ਲੁਧਿਆਣਾ 18ਅਕਤੂਬਰ() ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਹਾਲ ਦਾ ਉਦਘਾਟਨ ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸੰਤ ਬਾਬਾ ਭੁਪਿੰਦਰ ਸਿੰਘ ਪਟਿਆਲਾ ਵਾਲੇ, ਸੰਤ ਬਾਬਾ ਬਲਵੀਰ ਸਿੰਘ ਲੰਮੇਜੱਟਪੁਰੇ ਵਾਲੇ, ਡਾ ਸਵਰਾਜ ਸਿੰਘ ਪ੍ਰਸਿੱਧ ਪ੍ਰਸਿੱਧ ਇਤਿਹਾਸਕਾਰ ਪਟਿਆਲਾ ਅਤੇ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਦੇ ਨਾਲ ਮਿਲ ਕੇ ਕੀਤਾ।
ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਇਤਿਹਾਸ ਨੂੰ ਸੰਭਾਲਣ ਵਾਲੀਆਂ ਕੌਮਾਂ ਹੀ ਜ਼ਿੰਦਾ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਬਾਵਾ ਵੱਲੋਂ ਦੁਨੀਆਂ ਭਰ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਘਰਸ਼ਮਈ ਅਤੇ ਨਿਡਰਤਾ ਭਰੇ ਜੀਵਨ ਤੋਂ ਹਰ ਵਰਗ ਦੇ ਲੋਕਾਂ ਨੂੰ ਜਾਣੂ ਕਰਵਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਲੈਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਨਾ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਜਿਸ ਲਗਨ ਨਾਲ ਸ੍ਰੀ ਬਾਵਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰ ਰਹੇ ਹਨ , ਉਹ ਬੇਮਿਸਾਲ ਹੈ । ਬਾਵਾ ਨੇ ਇਸ ਮੌਕੇ ਤੇ ਆਏ ਮਹਿਮਾਨਾਂ ਦੇ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਕਿ ਅਮਰੀਕਾ ਇਕਾਈ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਅਤੇ ਹਰਬੰਸ ਸਿੰਘ ਕਾਹਲੋਂ ਵੱਲੋਂ ਬਾਬਾ ਜੀ ਯਾਦ ਕਰਨ ਲਈ ਧੰਨਵਾਦ ਕੀਤਾ । ਇਸ ਮੌਕੇ ਰਵਿੰਦਰ ਨੰਦੀ ਪ੍ਰਧਾਨ ਬੈਰਾਗੀ ਮਹਾਂਮੰਡਲ ਪੰਜਾਬ, ਬਲਦੇਵ ਬਾਵਾ ਕਨਵੀਨਰ, ਮਨੋਹਰ ਬੈਰਾਗੀ ਮੱਧ ਪ੍ਰਦੇਸ਼,ਕਰਨੈਲ ਸਿੰਘ ਗਿੱਲ,ਬੀਬੀ ਬਰਜਿੰਦਰ ਕੌਰ ,ਬੀਬੀ ਗੁਰਮੀਤ ਕੌਰ, ਸੁਰਿੰਦਰ ਸਿੰਘ ਬਿੱਟੂ ਕੈਲਪੁਰ, ਉਮਰਾਓ ਸਿੰਘ ਛੀਨਾ ਹਰਿਆਣਾ, ਬਲਜਿੰਦਰ ਬਲਜਿੰਦਰ ਸਿੰਘ ਮਲਕਪੁਰ, ਬਲਵੰਤ ਸਿੰਘ ਧਨੋਆ ਅਤੇ ਜਸਪਾਲ ਸਿੰਘ ਮੁੱਲਾਂਪੁਰ ਆਦਿ ਮੌਜੂਦ ਸਨ ।