ਅਸ਼ੋਕ ਵਰਮਾ
ਬਠਿੰਡਾ, 18 ਅਕਤੂਬਰ 2021: ਅਗਰਵਾਲ ਵੈਲੇਫਅਰ ਸਭਾ ਰਜਿ ਬਠਿੰਡਾ ਨੇ ਅੱਜ ਬੀਸੀਐੱਲ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ । ਇਸ ਮੌਕੇ ਮਹਾਰਾਜਾ ਅਗਰਸੈਨ ਜੀ ਦੇ ਜੀਵਨੀ ’ਤੇ ਇੱਕ ਪੁਸਤਕ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਸਭਾ ਦੇ ਪ੍ਰਧਾਨ ਬਿਮਲ ਮਿੱਤਲ ਦੀ ਅਗਵਾਈ ਹੇਠ ਹੋਰ ਆਹੁੰਦੇਦਾਰ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਅਗਰਵਾਲ ਵੈਲੇਫਅਰ ਸਭਾ ਨੇ ਪਿਛਲੇ ਦਿਨੀਂ ਮਹਾਰਾਜ ਅਗਰਸੈਨ ਜੈਅੰਤੀ ’ਤੇ ਇੱਕ ਪ੍ਰੋਗਰਾਮ ਕਰਵਾਇਆ ਸੀ ਜਿਸ ’ਚ ਪਾਏ ਯੋਗਦਾਨ ਸਦਕਾ ਹੀ ਸਭਾ ਨੇ ਐਮ ਡੀ ਰਾਜਿੰਦਰ ਮਿੱਤਲ ਨੂੰ ਵਿਸ਼ੇਸ਼ ਸਨਮਾਨਤ ਦਿੱਤਾ ਹੈ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਬਿਮਲ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਵਿੱਖ ’ਚ ਅਗਰਵਾਲ ਸਮਾਜ ਲਈ ਮਿਲਜੁਲ ਕੇ ਕਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੁਝ ਯੋਜਨਾਵਾਂ ਵੀ ਬਣਾਈਆਂ ਗਈਆਂ ਹਨ ਜਿੰਨ੍ਹਾਂ ਬਾਰੇ ਅੱਜ ਸਭਾ ਦੇ ਸਮੂਹ ਅਹੁਦੇਦਾਰਾਂ ਨੇ ਬਠਿੰਡਾ ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਐਮ ਡੀ ਰਾਜਿੰਦਰ ਮਿੱਤਲ ਹੋਰਾਂ ਨਾਲ ਇੱਕ ਮੀਟਿੰਗ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਉਪਰੰਤ ਹੀ ਸਭਾ ਦੇ ਨੇ ਸਨਮਾਨ ਚਿੰਨ੍ਹ ਭੇਟ ਕੀਤਾ ਅਤੇ ਮਹਾਰਾਜ ਅਗਰਸੈਨ ਜੀ ਦੇ ਜੀਵਨੀ ’ਤੇ ਪੁਸਤਕ ਵੀ ਰਿਲੀਜ ਕੀਤੀ ਹੈ। ਇਸ ਮੌਕੇ ਐਮਡੀ ਰਾਜਿੰਦਰ ਮਿੱਤਲ ਨੇ ਸਭਾ ਦੇ ਆਹੁੰਦੇਦਾਰਾਂ ਦਾ ਇਸ ਸਨਮਾਨ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਭਵਿੱਖ ’ਚ ਹੋਣ ਵਾਲੇ ਕਾਰਜਾਂ ਲਈ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਇਸ ਮੌਕੇ ਸਭਾ ਦੇ ਸਲਾਹਕਾਰ ਭੁਪਿੰਦਰ ਬਾਂਸਲ, ਪ੍ਰੋਫੈਸਰ ਪ੍ਰਵੀਨ ਗਰਗ, ਰਜਨੀਸ਼ ਮਿੱਤਲ, ਵਿਪਨ ਜਿੰਦਲ ਅਤੇ ਅਨੁਜ ਕੁਮਾਰ ਵੀ ਹਾਜ਼ਰ ਸਨ।