← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 18 ਅਕਤੂਬਰ 2021: ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਪਰਵਾਸੀ ਮਜ਼ਦੂਰਾਂ ਨੇ ਛੱਠ ਪੂਜਾ ਦੇ ਤਿਉਹਾਰ ਮੌਕੇ ਛੇ ਨਵੰਬਰ ਨੂੰ ਬਠਿੰਡਾ ਨਹਿਰ ਚ ਪਾਣੀ ਛੱਡਣ ਦੀ ਮੰਗ ਲਈ ਮੰਗ ਪੱਤਰ ਦਿੱਤਾ। ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਦੱਪਿਸਆ ਕਿ ਪਰਵਾਸੀ ਭਾਈਚਾਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੱਠ ਪੂਜਾ ਦਾ ਤਿਓਹਾਰ 6 ਨਵੰਬਰ ਨੂੰ ਮਨਾਇਆ ਜਾਣਾ ਹੈ ਪ੍ਰੰਤੂ ਇਸ ਵਾਰ ਬਠਿੰਡਾ ਦੇ ਨਾਲ ਸਰਹਿੰਦ ਨਹਿਰ ਵਿੱਚ ਨਹਿਰਬੰਦੀ ਕਰਕੇ ਪਾਣੀ ਦੀ ਸਮੱਸਿਆ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਹੀ ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਨਾਲਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇ ਕੇ ਨਹਿਰ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਕਰਨ ਅਤੇ 6 ਨਵੰਬਰ ਨੂੰ ਛੱਠ ਪੂਜਾ ਦੇ ਤਿਉਹਾਰ ਮੌਕੇ ਨਹਿਰ ਵਿੱਚ ਪਾਣੀ ਛੱਡਣ ਦੀ ਮੰਗ ਕੀਤੀ ਹੈ ਤਾਂ ਜੋ ਪਰਵਾਸੀ ਭਾਈਚਾਰੇ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਸਰੂਪ ਸਿੰਗਲਾ ਨੇ ਕਿਹਾ ਕਿ ਬਠਿੰਡਾ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪਰਵਾਸੀ ਭਾਈਚਾਰਾ ਰਹਿੰਦਾ ਹੈ ਜੋ ਛੱਠ ਪੂਜਾ ਦਾ ਤਿਉਹਾਰ ਉਤਸ਼ਾਹ ਨਾਲ ਮਨਾਉਂਦਾ ਹੈ ਤੇ ਰਸਮਾ ਤਹਿਤ ਨਹਿਰ ਵਿੱਚ ਪੂਜਾ ਕਰਨ ਲਈ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ 6 ਨਵੰਬਰ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਪ੍ਰਸ਼ਾਸਨ ਨਹਿਰ ਵਿਚ ਪਾਣੀ ਛੱਡਣ ਦਾ ਪ੍ਰਬੰਧ ਕਰੇ ਅਤੇ ਨਹਿਰ ਦੇ ਨਾਲ ਪੌੜੀਆਂ ਵੀ ਬਣਾਈਆਂ ਜਾਣ ਤਾਂ ਜੋ ਛੱਠ ਪੂਜਾ ਮੌਕੇ ਕਿਸੇ ਸੰਭਾਵੀ ਹਾਦਸੇ ਨੂੰ ਰੋਕਿਆ ਜਾ ਸਕੇ। ਉਨ੍ਹਾਂ ਆਖਿਆ ਕਿ ਇਸ ਮੌਕੇ ਸੁਰੱਖਿਆ ਦੇ ਪ੍ਰਬੰਧ ਵੀ ਮਜਬੂਤ ਕੀਤੇ ਜਾਣ ਤਾਂ ਜੋ ਪਰਵਾਸੀ ਭਾਈਚਾਰਾ ਨਿਸਚਿੰਤ ਹੋ ਕੇ ਨਹਿਰ ਵਿੱਚ ਆਪਣੀ ਪੂਜਾ ਕਰ ਸਕੇ ।
Total Responses : 929