ਸੰਜੀਵ ਜਿੰਦਲ
ਮਾਨਸਾ, 18 ਅਕਤੂਬਰ 2021 : ਪੰਜਾਬ ਵਿੱਚ ਸੀਮਾ ਬਲ, ਬੀ ਐਸਐਫ ਦੇ ਅਧਿਕਾਰ ਖੇਤਰ ਵਿੱਚ ਵਾਧਾ ਕਰਕੇ ਇਸ ਨੁੰ ਅੰਤਰ ਰਾਸ਼ਟਰੀ ਸਰਹੱਦ ਤੋਂ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਨੇ ਮਾਨਸਾ ਵਿਖੇ ਪ੍ਰਦਰਸ਼ਨ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਫੂਕੇ। ਇਸ ਮੌਕੇ ਬੋਲਦਿਆਂ ਪਾਰਟੀ ਦੇ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ, ਗੁਰਪ੍ਰੀਤ ਸਿੰਘ ਭੁੱਚਰ, ਜਸਪਾਲ ਸਿੰਘ ਦਾਤੇਵਾਸ ਅਤੇ ਹਰਜੀਤ ਸਿੰਘ ਦੰਦੀਵਾਲ ਨੇ ਕਿਹਾ ਕਿ ਇਸ ਤਰ੍ਹਾਂ ਬੀਐਸਐਫ ਨੂੰ ਪੰਜਾਬ ਵਿੱਚ ਵੱਧ ਅਧਿਕਾਰ ਦੇਣ ਨਾਲ ਪੰਜਾਬ ਦੇ ਹੱਕਾਂ ਦਾ ਘਾਣ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਨਾਲ ਮੁਲਾਕਾਤ ਕਰਕੇ ਅਤੇ ਸੁਰੱਖਿਆ ਦੀ ਦੁਹਾਈ ਪਾ ਕੇ ਪੰਜਾਬ ਤੇ ਇਹ ਫੁਰਮਾਨ ਜਾਰੀ ਕਰਵਾ ਦਿੱਤਾ। ਅਸਲ ਵਿੱਚ ਮੁਲਾਕਾਤ ਕਰਕੇ ਚੰਨੀ ਪੰਜਾਬ ਨੂੰ ਕੇਂਦਰ ਕੋਲ ਵੇਚ ਆਏ ਹਨ। ਜਿਸ ਦਾ ਉਨ੍ਹਾਂ ਨੂੰ ਜਵਾਬ ਦੇਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਗੱਲ ਦਾ ਜਵਾਬਦੇਹ ਹੋਣਾ ਚਾਹੀਦਾ ਹੈ ਕਿ ਉਹ ਪੰਜਾਬ ਦਾ ਇੰਨਾਂ ਵੱਡਾ ਨੁਕਸਾਨ ਕਿਵੇਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਅੱਜ ਤੱਕ ਅਜਿਹਾ ਨਹੀਂ ਹੋਇਆ। ਇਸ ਨੁੰ ਲੈ ਕੇ ਆਮ ਆਦਮੀ ਪਾਰਟੀ ਸਖਤ ਵਿਰੋਧ ਕਰਦੀ ਹੈ। ਇਸ ਮੌਕੇ ਰਮੇਸ਼ ਕੁਮਾਰ ਸਰਪੰਚ ਖਿਆਲਾ, ਸਰਬਜੀਤ ਸਿੰਘ ਜਵਾਹਰਕੇ, ਬਰਿੰਦਰ ਸੋਨੀ, ਚਰਨਜੀਤ ਸਿੰਘ ਕਿਸ਼ਨਗੜ੍ਹ, ਸੁਖਵਿੰਦਰ ਸਿਘੰ ਖੋਖੋਰ, ਕਾਕੂ ਬਰੇਟਾ, ਵੀਨਾ ਅੱਗਰਵਾਲ, ਹਰਮਸ਼ ਮਾਨਸਾਹੀਆ, ਜਗਵਿੰਦਰ ਧਰਮਪੁਰਾ, ਗੁਰੀ ਜਟਾਣਾ, ਕਮਲ ਗੋਇਲ, ਕ੍ਰਿਸ਼ਨ ਕੌਂਸਲਰ, ਕੌਂਸਲਰ ਚਨਰਜੀਤ ਸਿੰਘ, ਬਲਵਿੰਦਰ ਰਣਜੀਤਗੜ੍ਹ, ਨਾਜਰ ਘੁੱਦੂਵਾਲਾ, ਮੱਖਣ ਮਾਖਾ, ਮਨਪ੍ਰੀਤ ਸਿੰਘ, ਬਲਵਿੰਦਰ ਬੁਢਲਾਡਾ, ਹਰਬੰਸ ਸ਼ਰਮਾ, ਸ਼ਰਨਜੀਤ ਕੌਰ, ਮੰਜੂ ਰਾਣੀ, ਸੀਰਾ ਨੰੰਗਲ, ਟੀਟੂ ਅਤੇ ਰਾਜੇਸ਼ ਪਿੰਕਾ ਆਦਿ ਹਾਜ਼ਰ ਸਨ।