ਜੀ ਐਸ ਪੰਨੂ
ਪਟਿਆਲਾ, 18 ਅਕਤੂਬਰ, 2021: ਟੀ.ਬੀ.ਦੇ ਕੇਸਾਂ ਦੀ ਜਲਦ ਭਾਲ ਲਈ ਚਲਾਈ ਐਕਟਿਵ ਕੇਸ ਫਾਇੰਡਿੰਗ ਮੁਹਿੰਮ ਤਹਿਤ ਹੁਣ ਤੱਕ 75 ਕੇਸਾਂ ਦੀ ਭਾਲ ਕੀਤੀ ਜਾ ਚੁੱਕੀ ਹੈ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਸਟੇਟ ਟੀ.ਬੀ. ਸੇਲ ਦੀਆਂ ਹਦਾਇਤਾਂ ਅਨੁਸਾਰ ਕਰੋਨਾ ਮਹਾਂਮਾਰੀ ਕਰਕੇ ਟੀ.ਬੀ ਕੇਸਾਂ ਦੀ ਨੋਟੀਫਿਕੇਸ਼ਨ ਘੱਟਣ ਕਾਰਣ ਘਰ ਘਰ ਸਰਵੇ ਕਰਕੇ ਟੀ.ਬੀ ਦੇ ਕੇਸਾਂ ਦੀ ਭਾਲ ਕਰਨ ਲਈ 2 ਸਤੰਬਰ ਤੋਂ ਚਲਾਈ ਐਕਟਿਵ ਕੇਸ ਫਾਇੰਡਿਗ ਮੁਹਿੰਮ ਤਹਿਤ 15 ਸਤੰਬਰ ਤੱਕ 3 ਲੱਖ 52 ਹਜਾਰ 549 ਅਬਾਦੀ ਦਾ ਸਰਵੇ ਕਰਕੇ 75 ਟੀ.ਬੀ ਦੇ ਕੇਸਾਂ ਦੀ ਭਾਲ ਕੀਤੀ ਜਾ ਚੁੱਕੀ ਹੈ ।ਉਹਨਾਂ ਦੱਸਿਆ ਕਿ ਵਿੱਚ 1 ਨਵੰਬਰ ਤੱਕ ਚਲਣ ਵਾਲੀ ਇਸ ਮੁਹਿੰਮ ਦੋਰਾਣ ਜਿਲ੍ਹੇ ਦੇ ਹਾਈ ਰਿਸਕ ਅਬਾਦੀ ਜਿਹਨਾਂ ਵਿੱਚ ਸਲਮ ਬਸਤੀਆਂ, ਝੁੱਗੀ ਝੋਪੜੀਆਂ,ਭੱਠੇ, ਪਥੇਰਾ, ਕੰਸਟਰਕਸ਼ਨ ਸਾਈਟ ਤੇ ਰਹਿੰਦੀ ਲੇਬਰ, ਅਨਾਥ ਆਸ਼ਰਮ, ਬਿਰਧ ਆਸ਼ਰਮ,ਐਚ.ਆਈ.ਵੀ,ਹੋੋਰ ਮਰੀਜ,ਫੈਕਟਰੀਆ,ਦੂਰ ਦਰਾਡੇ ਦੇ ਪਿੰਡਾਂ ਆਦਿ ਤੇਂ ਰਹਿੰਦੀ ਤਕਰੀਬਨ 7 ਲੱਖ ਅਬਾਦੀ ਦਾ ਸਰਵੇ ਕਰਨ ਲਈ ਆਸ਼ਾ ਵਰਕਰ, ਆਂਗਣਵਾੜੀ ਵਰਕਰ/ ਪੈਰਾ ਮੈਡੀਕਲ ਅਤੇ ਵਲੰਟੀਅਰਜ ਦੀਆਂ 312 ਟੀਮਾਂ ਬਣਾਈਆਂ ਗਈਆ ਹਨ ਜੋ ਕਿ ਘਰੋਂ ਘਰ ਜਾ ਕੇ ਟੀ.ਬੀ ਦੇ ਲੱਛਣਾਂ ਵਾਲੇ ਸ਼ਕੀ ਮਰੀਜ ਜਿਹਨਾਂ ਨੁੰ ਪਿਛਲੇ ਦੋ ਹਫਤਿਆਂ ਤੋਂ ਲਗਾਤਾਰ ਬੁਖਾਰ,ਖਾਂਸੀ ਨਾਲ ਬਲਗਮ ਆਉਣਾ, ਭੁੱਖ ਨਾ ਲੱਗਣਾ, ਵਜਨ ਦਾ ਘੱਟਣਾ ਆਦਿ ਟੀ.ਬੀ. ਵਾਲੇ ਲੱਛਣਾਂ ਦੇ ਬਲਗਮ ਦੇ ਸੈਂਪਲ ਲੇ ਕੇ ਚੈਕ ਕਰਵਾਏ ਜਾ ਰਹੇ ਹਨ।ਟੀਮਾਂ ਵੱਲੋ ਟੀ.ਬੀ ਜਾਗਰੂਕਤਾ ਲਈ ਪੈਫਲਟਾਂ ਦੀ ਵੰਡ ਵੀ ਕੀਤੀ ਜਾ ਰਹੀ ਹੈ।
ਨੋਡਲ ਅਫਸਰ ਡਾ. ਗੁਰਪ੍ਰੀਤ ਸਿੰਘ ਨੇਂ ਕਿਹਾ ਕਿ 2020 ਵਿੱਚ ਕਰੋਨਾ ਦੇ ਕਹਿਰ ਕਰਕੇ ਟੀ.ਬੀ ਦੇ ਪ੍ਰੋਗਰਾਮ ਤੇ ਕਾਫੀ ਅਸਰ ਪਿਆ ਹੈ ਜਿਸ ਕਾਰਣ ਟੀ.ਬੀ. ਦੀ ਨੋਟੀਫਿਕੇਸਨ ਕਾਫੀ ਘੱਟ ਗਈ ।ਪਰ ਜਦੋ ਇਹ ਦੇਖਿਆ ਗਿਆ ਕਿ ਕਰੋਨਾ ਕਾਲ ਕਰਕੇ ਟੀ.ਬੀ. ਦੇ ਸ਼ਕੀ ਮਰੀਜ ਆਪਣੇ ਘਰਾਂ ਵਿੱਚੋ ਨਿਕਲ ਕੇ ਨਹੀ ਆ ਰਹੇ ਤਾਂ ਸਟੇਟ ਵੱਲੋਂ ਘਰ-ਘਰ ਸਰਵੇ ਕਰਕੇ ਕੇਸਾਂ ਦੀ ਭਾਲ ਲਈ ਐਕਟਿਵ ਕੇਸ ਫਾਈਡਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਪਾਜ਼ਿਟਿਵ ਕੇਸਾਂ ਦੀ ਜਲਦ ਭਾਲ ਕਰਕੇ ਜਲਦ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ।ਉਹਨਾਂ ਕਿਹਾ ਕਿ ਟੀ.ਬੀ. ਦਾ ਇਕ ਮਰੀਜ ਸਾਲ ਵਿੱਚ ਤਕਰੀਬਨ 10 ਤੋਂ 15 ਵਿਅਕਤੀਆਂ ਨੂੰ ਟੀ.ਬੀ. ਕਰ ਸਕਦਾ ਹੈ ਜੇਕਰ ਉਹ ਆਪਣਾ ਚੈਕਅਪ ਕਰਵਾ ਕੇ ਸਮੇਂ ਸਿਰ ਟੀ.ਬੀ ਦੀ ਦਵਾਈ ਨਹੀ ਖਾਂਦਾ।ਉਹਨਾਂ ਕਿਹਾ ਕਿ ਸਰਕਾਰ ਦੂਵਾਰਾ ਟੀ.ਬੀ. ਦੇ ਮਰੀਜ ਦੇ ਮੁਫਤ ਇਲਾਜ ਦੇ ਨਾਲ ਨਾਲ ਟੀ.ਬੀ. ਦੇ ਹਰੇਕ ਮਰੀਜ ਨੂੰ 500 ਰੁਪਏ ਪ੍ਰਤੀ ਮਹੀਨਾ ਖਾਧ-ਖੁਰਾਕ ਲਈ ਦਿੱਤਾ ਜਾਂਦਾ ਹੈ ਜਿਸ ਨੂੰ ਕਿ ਸਿੱਧੇ ਤੋਰ ਤੇ ਮਰੀਜਾਂ ਦੇ ਖਾਤਿਆ ਵਿੱਚ ਟਰਾਸਫਰ ਕੀਤਾ ਜਾਂਦਾ ਹੈ।ਟੀ.ਬੀ. ਦੇ ਮਰੀਜਾਂ ਨੂੰ ਦਵਾਈ ਖਾਣ ਜਾ ਲੈ ਕੇ ਆਉਣ ਵਿੱਚ ਕੋਈ ਦਿਕਤ ਨਾ ਹੋਵੇ, ਇਸ ਲਈ ਮਰੀਜ ਦੇ ਪਿੰਡ ਵਿੱਚ ਹੀ ਆਸ਼ਾ ਵਰਕਰਸ ਰਾਹੀ ਦਵਾਈ ਦਾ ਇੰਤਜਾਮ ਕੀਤਾ ਜਾਂਦਾ ਹੈ।