ਕਾਤਿਲ ਅਜੇ ਮਿਸ਼ਰਾ ਉਸ ਦੇ ਬੇਟੇ ਅਸ਼ੀਸ਼ ਮਿਸ਼ਰਾ ਨੂੰ ਤੁਰੰਤ ਬਰਖਾਸਿਤ ਕਰੇ ਸਰਕਾਰ- ਆਗੂ
ਸੁਖਮੰਦਰ ਹਿੰਮਤਪੁਰੀ
ਮੋਗਾ 18 ਅਕਤੂਬਰ 2021: ਸੰਯੁਕਤ ਮੋਰਚੇ ਦੇ ਸੱਦੇ ਉੱਤੇ ਅੱਜ ਇੱਥੇ ਰੇਲਵੇ ਲਾਈਨਾਂ ਉੱਤੇ ਕਿਸਾਨਾਂ ਨੇ ਅੱਜ ਦਸ ਵਜੇ ਤੋਂ ਚਾਰ ਵਜੇ ਤੱਕ ਜਾਮ ਲਗਾ ਕੇ ਰੱਖਿਆ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ, ਸੂਰਤ ਸਿੰਘ ਧਰਮਕੋਟ, ਭੁਪਿੰਦਰ ਸਿੰਘ ਦੌਲਤਪੁਰਾ, ਜਸਕਰਨ ਸਿੰਘ ਬਹਿਰੂ, ਸੁਖਵਿੰਦਰ ਸਿੰਘ ਬ੍ਰਾਹਮਕੇ, ਜਗਰੂਪ ਸਿੰਘ ਰੰਡਿਆਲਾ, ਉਦੈ ਬੱਡੂਵਾਲ, ਗੁਰਮੇਲ ਸਿੰਘ ਖੋਟੇ, ਗੁਲਜ਼ਾਰ ਸਿੰਘ ਘੱਲਕਲਾਂ ਅਤੇ ਸੁਖਜਿੰਦਰ ਖੋਸਾ ਨੇ ਕਿਹਾ ਕਿ ਅੱਜ ਦੇਸ਼ ਵਿੱਚ ਲਖੀਮਪੁਰ ਖੀਰੀ ਵਿੱਚ ਕਤਲ ਕੀਤੇ ਕਿਸਾਨਾਂ ਦਾ ਇਨਸਾਫ ਲੈਣ ਲਈ ਐਕਸ਼ਨ ਕੀਤੀ ਜਾ ਰਿਹਾ ਹੈ। ਅੱਜ ਦੇਸ਼ ਭਰ ਵਿਚ ਰੇਲਾਂ ਜਾਮ ਕਰਕੇ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੇ ਕਾਤਲ ਯੂਪੀ ਤੋਂ ਕੇਂਦਰੀ ਗ੍ਰਿਹ ਰਾਜ ਮੰਤਰੀ ਅਜੇ ਮਿਸ਼ਰਾ, ਉਸਦੇ ਬੇਟੇ ਆਸ਼ੀਸ਼ ਮਿਸ਼ਰਾ ਅਤੇ ਹਰਿਆਣਾ ਦੇ ਖੱਟਰ ਨੂੰ ਬਰਖ਼ਾਸਤ ਕਰਕੇ ਉਸਨੂੰ ਸਜਾ ਦਿਵਾਉਣ ਲਈ ਹੈ। ਆਗੂਆਂ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਦਹਿਸ਼ਤ ਫੈਲਾ ਕਿ ਅੰਦੋਲਨ ਖਤਮ ਕਰਨਾ ਚਾਹੁੰਦੀ ਹੈ। ਅੰਦੋਲਨ ਵਿੱਚ ਫੁੱਟ ਪਾ ਕੇ ਇਸਨੂੰ ਖਦੇੜਨਾ ਚਾਹੁੰਦੀ ਹੈ, ਪਰ ਸਰਕਾਰ ਦੇ ਇਹਨਾਂ ਕੋਝੇ ਮਨਸੂਬਿਆਂ ਨੂੰ ਕਦੇ ਵੀ ਕਾਮਜਾਬ ਨਹੀਂ ਹੋਣ ਦਿੱਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ ਕਿਸਾਨਾਂ ਦੇ ਕਾਤਲਾਂ ਨੂੰ ਅਹੁਦਿਆਂ ਨਾਲ ਨਿਵਾਜਨ ਦੀ ਥਾਂ, ਸਜਾ ਦਿੱਤੀ ਜਾਵੇ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਡੀਏਪੀ ਖਾਦ ਦੀ ਜੇਕਰ ਜਾਣਬੁੱਝ ਕੇ ਘਾਟ ਬਣਾਈ ਜਵੇਗੀ ਤਾਂ ਉਸ ਵਿਰੁੱਧ ਵੀ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੂਟਾ ਸਿੰਘ ਤਖਾਣਵੱਧ, ਰਸ਼ਪਾਲ ਸਿੰਘ ਪਟਵਾਰੀ, ਕੁਲਦੀਪ ਭੋਲਾ, ਜਗਜੀਤ ਸਿੰਘ ਧੂੜਕੋਟ, ਬਲਵਿੰਦਰ ਸਿੰਘ ਬੀ ਏ, ਗੁਰਚਰਨ ਸਿੰਘ ਮੂਨਣ, ਸੰਤਾ ਸਿੰਘ, ਮਿਹਰ ਸਿੰਘ ਝੰਡਾਬੱਗਾ, ਜੰਗੀਰ ਸਿੰਘ ਤਲਵੰਡੀ ਨੌ ਬਹਾਰ, ਹਰਨੇਕ ਸਿੰਘ ਮਸੀਤਾਂ, ਗੁਰਮੇਲ ਸਿੰਘ, ਬਲਵਿੰਦਰ ਦੌਲਵਾਲਾ, ਸਾਹਿਬ ਸਿੰਘ ਰੋਡੇ, ਭੁਪਿੰਦਰ ਸਿੰਘ ਬਾਘਾਪੁਰਾਣਾ, ਅਮਰਜੀਤ ਸਿੰਘ ਕੜਿਆਲ, ਪ੍ਰੇਮ ਸਿੰਘ ਸ਼ਤਰੂ, ਮੇਜ਼ਰ ਸਿੰਘ ਦੋਬੁਰਜੀ, ਗੁਰਨੇਕ ਸਿੰਘ ਦੌਲਤਪੁਰਾ, ਮਹਿੰਦਰ ਸਿੰਘ ਧੂੜਕੋਟ, ਕੁਲਵੰਤ ਸਿੰਘ ਜੋਗੇਵਾਲਾ, ਕੁਲਵੰਤ ਸਿੰਘ ਬੱਧਣੀ, ਮਾਸਟਰ ਰਵਿੰਦਰ ਸਿੰਘ ਧੂੜਕੋਟ, ਜਸਮੇਲ ਸਿੰਘ ਰਾਜਿਆਣਾ, ਬਲਕਰਨ ਵੈਰੋਕੇ, ਮੇਜਰ ਸਿੰਘ ਜਲਾਲਾਬਾਦ, ਇੰਦਰਜੀਤ ਦੀਨਾ, ਗੁਰਮੇਲ ਸਿੰਘ ਡਰੋਲੀ, ਕਰਮਵੀਰ ਕੌਰ ਬੱਧਣੀ, ਹਰਜੀਤ ਸਿੰਘ ਮਨਾਵਾਂ, ਬਲਕਾਰ ਸਿੰਘ ਚੜਿੱਕ, ਮੁਸਲਮ ਫਰੰਟ ਪੰਜਾਬ ਦੇ ਸਰਫਰੋਜ਼ ਅਤੇ ਜੀਵਨ ਮਨਾਵਾਂ, ਪਰਮਜੀਤ ਕੌਰ ਧਰਮਕੋਟ, ਸਰਬਜੀਤ ਕੌਰ, ਗੁਰਜੀਤ ਕੌਰ, ਪਰਮਜੀਤ ਕੌਰ ਪਤਨੀ ਸ਼ਹੀਦ ਕਿਸਾਨ ਜਸਵੰਤ ਸਿੰਘ ਜਲਾਲਾਬਾਦ, ਤੋਤਾ ਸਿੰਘ ਬ੍ਰਾਹਮਕੇ, ਜਸਵੰਤ ਸਿੰਘ ਬ੍ਰਾਹਮਕੇ, ਸ਼ਮਿੰਦਰ ਸਿੰਘ ਭਿੰਡਰ, ਸੇਵਾ ਸਿੰਘ ਬ੍ਰਾਹਮਕੇ, ਜਗਸੀਰ ਧੂੜਕੋਟ, ਪਾਲ ਸਿੰਘ ਦੌਲਤਪੁਰਾ, ਪਿਸ਼ੌਰ ਸਿੰਘ ਧਰਮਕੋਟ, ਕੁਲਵੰਤ ਸਿੰਘ ਮੁੰਡੀਜਮਾਲ, ਬਲਵਿੰਦਰ ਸਿੰਘ, ਕਾਮਰੇਡ ਪਾਲ ਸਿੰਘ, ਨਿਸ਼ਾਨ ਸਿੰਘ ਅਤੇ ਸੁਖਜਿੰਦਰ ਮਹੇਸਰੀ ਆਦਿ ਵੀ ਹਾਜ਼ਰ ਸਨ। ਇਸ ਮੌਕੇ ਭਾਈ ਦਲਬੀਰ ਸਿੰਘ ਦਰਦੀ ਦੇ ਢਾਡੀ ਜੱਥੇ ਵੱਲੋਂ ਆਪਣੀ ਹਾਜ਼ਰੀ ਲਗਵਾਈ ਗਈ।