ਐੱਸਡੀਐਮ ਦਫ਼ਤਰ ਮੂਣਕ ਅੱਗੇ ਪੱਕਾ ਧਰਨਾ।
ਦਲਜੀਤ ਕੌਰ ਭਵਾਨੀਗੜ੍ਹ
ਮੂਣਕ, 18 ਅਕਤੂਬਰ, 2021: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਮੂਣਕ ਵੱਲੋਂ ਐੱਸਡੀਐਮ ਦਫ਼ਤਰ ਮੂਣਕ ਅੱਗੇ ਪੱਕਾ ਧਰਨਾ ਲਗਾਤਾਰ ਛੇਵੇਂ ਦਿਨ ਜਾਰੀ ਰਿਹਾ। ਬਲਾਕ ਆਗੂ ਰਿੰਕੂ ਮੂਣਕ ਦੀ ਅਗਵਾਈ ਹੇਠ ਐੱਸਡੀਐਮ ਦਫ਼ਤਰ ਦਾ ਮੁਕੰਮਲ ਘਿਰਾਓ ਕੀਤਾ ਗਿਆ ਪਰ ਸਾਰੇ ਅਧਿਕਾਰੀ ਘਿਰਾਓ ਤੋਂ ਪਹਿਲਾਂ ਹੀ ਆਪਣਾ ਕੰਮ ਕਾਜ ਛੱਡ ਕੇ ਭੱਜ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾ ਨੂੰ ਮੀਂਹ ਨਾਲ ਤਬਾਹ ਹੋਈਆਂ ਫਸਲਾਂ ਦਾ ਪੂਰਾ ਮੁਆਵਜ਼ਾ ਨਹੀਂ ਮਿਲ ਜਾਂਦਾ ਉਦੋਂ ਤੱਕ ਘਿਰਾਓ ਜਾਰੀ ਰਹੇਗਾ।
ਨੌਜਵਾਨ ਆਗੂ ਹਰਪ੍ਰੀਤ ਲੇਹਲ ਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਭੁਲੇਖਾ ਹੈ ਕਿ ਕਿਸਾਨ ਮਜ਼ਦੂਰ ਅੱਕ ਥੱਕ ਕੇ ਨਿਰਾਸ਼ ਹੋ ਕੇ ਮੋਰਚਾ ਛੱਡ ਕੇ ਘਰਾਂ ਨੂੰ ਵਾਪਿਸ ਮੁੜ ਜਾਣਗੇ ਪਰ ਸਰਕਾਰ ਦੀ ਇਸ ਮੁਜਰਮਾਨਾ ਚੁੱਪ ਦੇ ਖ਼ਿਲਾਫ਼ ਕਿਸਾਨਾਂ ਮਜ਼ਦੂਰਾਂ ਵਿਚ ਸਰਕਾਰ ਪ੍ਰਤੀ ਰੋਹ ਹੋਰ ਤਿੱਖਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸੇ ਤਰ੍ਹਾਂ ਹੀ ਚੁੱਪ ਵੱਟੀ ਰੱਖੀ ਤਾਂ ਲੋਕਾਂ ਦੇ ਗੁੱਸੇ ਦਾ ਖਮਿਆਜ਼ਾ ਆਉਣ ਵਾਲੇ ਦਿਨਾਂ ਵਿਚ ਸਰਕਾਰ ਝੱਲਣ ਲਈ ਤਿਆਰ ਰਹੇ।
ਕਿਸਾਨ ਆਗੂਆਂ ਨੇ ਕਿਹਾ ਕਿ ਜੋ ਦਿੱਲੀ ਦੀ ਬਰੂਹਾਂ ਤੇ ਕਰੀਬ ਗਿਆਰਾਂ ਮਹੀਨੇ ਤੋਂ ਲਗਭਗ ਕਾਲੇ ਕਾਨੂੰਨ ਦੇ ਖਿਲਾਫ ਮੋਰਚੇ ਚਲ ਰਹੇ ਹਨ ਅਸੀਂ ਮੋਰਚਿਆਂ ਚੋ ਗਿਣਤੀ ਘਟਣ ਨਹੀਂ ਦਿਆਗੇ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਗਿਆ ਕਿ ਦਿੱਲੀ ਸਮੇਤ ਸਾਰੇ ਪੱਕੇ ਮੋਰਚਿਆਂ ਵਿਚ ਲਾਮਬੰਦੀਆ ਨੂੰ ਜਰਬਾ ਦਿਤੀਆਂ ਜਾਣ।
ਇਸ ਮੌਕੇ ਬਲਾਕ ਆਗੂ ਸੁਖਦੇਵ ਕੜੈਲ, ਬਲਜੀਤ ਬੱਲਰਾ, ਬੱਬੂ ਚੱਠਾ, ਕੁਲਦੀਪ ਗੁਲਾੜੀ, ਰੋਸ਼ਨ ਮੂਣਕ, ਰਮੇਸ਼ ਅਨਦਾਣਾ, ਬੰਟੀ ਢੀਂਡਸਾ, ਪੀ ਐਸ ਯੂ ਸ਼ਹੀਦ ਰੰਧਾਵਾ ਦੇ ਜਗਸੀਰ ਸਲੇਮਗੜ੍ਹ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਮੂਨਕ, ਔਰਤ ਇਕਾਈ ਪ੍ਰਧਾਨ ਚੱਠਾ ਗੋਬਿੰਦਪੁਰਾ ਹਰਦੀਪ ਕੌਰ। ਸਟੇਜ ਦਾ ਸੰਚਾਲਨ ਸੁਬੇਗ ਮੂਨਕ ਵਲੋਂ ਕੀਤਾ ਗਿਆ।