ਕੈਨੇਡਾ: ਸਕੂਲ ਟ੍ਰਸਟੀ ਦੀ ਚੋਣ, ਮੈਰਿਲਿਨ ਡੈਨਿਸ ਮੁੜ ਜਿੱਤੀ
ਕਮਲਜੀਤ ਬੁੱਟਰ
-ਮਲਿਕ ਅਸਰਫ ਦੂਜੇ ਤੇ ਹਿਉਮਾਇਰਾ ਫ਼ਲਕ ਤੀਜੇ ਸਥਾਨ ‘ਤੇ ਰਹੇ
ਕੈਲਗਰੀ, 19 ਅਕਤੂਬਰ 2021 : ਪਬਲਿਕ ਸਕੂਲ ਟ੍ਰਸਟੀ ਵਾਸਤੇ ਪਈਆਂ ਵੋਟਾਂ ਵਿੱਚ ਵਾਰਡ 1 ਅਤੇ 2 ਤੋਂ ਡੈਨਾ ਡਾਉਨੀ, ਵਾਰਡ 3 ਅਤੇ 4 ਤੋਂ ਲੌਰਾ ਹੈਕ, ਵਾਰਡ 5 ਅਤੇ 10 ਤੋਂ ਮੌਜੂਦਾ ਸਕੂਲ ਬੋਰਡ ਟ੍ਰਸਟੀ ਚੇਅਰ ਮੈਰਿਲਿਨ ਡੈਨਿਸ, ਵਾਰਡ 6 ਅਤੇ 7 ਤੋਂ ਪੈਟ੍ਰੀਸ਼ੀਆ ਬੌਲਗਰ, ਵਾਰਡ 8 ਅਤੇ 9 ਤੋਂ ਸੂਜ਼ਨ ਵੁਕੈਡੀਨੌਵਿਚ, ਵਾਰਡ 11 ਅਤੇ 13 ਤੋਂ ਨੈਂਸੀ ਕਲੋਜ਼ ਅਤੇ ਵਾਰਡ 12 ਅਤੇ 14 ਤੋਂ ਸ਼ੈਰਲਿਨ ਮੇਅ ਨੇ ਚੋਣ ਜਿੱਤ ਲਈ ਹੈ। ਵਾਰਡ 5 ਅਤੇ 10 ਤੋਂ ਮਲਿਕ ਅਸ਼ਰਫ਼ ਦੂਜੇ ਸਥਾਨ ‘ਤੇ ਰਹੇ ਜਦੋਂ ਕਿ ਹਿਉਮਾਇਰਾ ਫ਼ਲਕ ਤੀਸਰੇ ਸਥਾਨ ‘ਤੇ ਰਹੀ। ਮੈਰਿਲਿਨ ਡੈਨਿਸ ਇਕ ਮਾਤਰ ਟ੍ਰਸਟੀ ਰਹੇ ਜਿਹੜੇ ਮੁੜ ਚੋਣ ਜਿੱਤੇ ਹਨ। ਬਾਕੀ ਸਾਰੇ ਟ੍ਰਸਟੀ ਨਵੇਂ ਹੋਣਗੇ।