ਦਾਨੀ ਸੱਜਣਾਂ ਦੇ ਸਹਿਯੋਗ ਨਾਲ 16 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ
ਸਿਰਫ 850 ਰੁਪਏ ਪ੍ਰਤੀ ਮਹੀਨਾ ਦੇ ਕੇ ਤੁਸੀਂ ਇੱਕ ਲੋੜਵੰਦ ਪਰਿਵਾਰ ਨੂੰ ਹਰ ਮਹੀਨੇ ਰਾਸ਼ਨ ਦੇ ਸਕਦੇ ਹੋ - ਲੂੰਬਾ ।
ਮੋਗਾ 20 ਅਕਤੂਬਰ, 2021: ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸਹਾਇਤਾ ਸਕੀਮ ਲੋੜਵੰਦ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ। ਇਸ ਸਕੀਮ ਅਧੀਨ ਹੁਣ ਤੱਕ 109 ਅਤਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਕੁਝ ਦਿਨਾਂ ਦੌਰਾਨ ਦਫਤਰ ਸਿਵਲ ਸਰਜਨ ਮੋਗਾ ਵਿੱਚ 16 ਹੋਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ ਗਈਆਂ ਹਨ, ਜਿਸ ਨਾਲ ਲੋੜਵੰਦ ਪਰਿਵਾਰਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਸੁਰਿੰਦਰ ਸਿੰਘ ਦੌਲਤਪੁਰਾ ਨੇ ਅੱਜ ਸਿਵਲ ਹਸਪਤਾਲ ਮੋਗਾ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੇਣ ਮੌਕੇ ਕੀਤਾ। ਇਸ ਮੌਕੇ ਹੈਲਥ ਸੁਪਰਵਾਈਜਰ ਪਰਮਜੀਤ ਸਿੰਘ ਕੈਲਾ ਸਿੰਘ ਨੇ ਕਿਹਾ ਕਿ ਮਹਿੰਦਰ ਪਾਲ ਲੂੰਬਾ ਜਿੱਥੇ ਆਪਣੀ ਡਿਊਟੀ ਬਹੁਤ ਤਨਦੇਹੀ ਕਰ ਰਹੇ ਹਨ ਉਥੇ ਆਪਣੀ ਫੀਲਡ ਵਿਜਿਟ ਦੌਰਾਨ ਉਨ੍ਹਾਂ ਨੂੰ ਜੋ ਲੋੜਵੰਦ ਪਰਿਵਾਰ ਮਿਲਦੇ ਹਨ, ਉਨ੍ਹਾਂ ਨੂੰ ਹਰ ਹਫਤੇ ਸਿਵਲ ਸਰਜਨ ਦਫਤਰ ਬੁਲਾ ਕੇ ਰਾਸ਼ਨ ਕਿੱਟਾਂ ਦੇ ਰਹੇ ਹਨ। ਉਹਨਾਂ ਕਿਹਾ ਕਿ ਇਸ ਬਹਾਨੇ ਮੇਰੇ ਸਮੇਤ ਸਿਵਲ ਹਸਪਤਾਲ ਮੋਗਾ ਦੇ ਹੋਰ ਕਰਮਚਾਰੀਆਂ ਨੂੰ ਵੀ ਲੋੜਵੰਦਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ । ਇਸ ਮੌਕੇ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਇਹ 16 ਰਾਸ਼ਨ ਕਿੱਟਾਂ ਲਈ ਡਾ ਕਰਮਵੀਰ ਕੌਰ ਸੰਜੀਵਨੀ ਫਿਜੀਓਥਰੈਪੀ ਸੈਂਟਰ ਮੈਜਿਸਟਿਕ ਰੋਡ ਮੋਗਾ ਵੱਲੋਂ 5100 ਰੁਪਏ, ਹੈਲਥ ਸੁਪਰਵਾਈਜਰ ਪਰਮਜੀਤ ਸਿੰਘ ਕੈਲਾ ਵੱਲੋਂ 2000 ਰੁਪਏ, ਹਰਦੀਪ ਸਿੰਘ ਸਿੱਧੂ ਵੱਲੋਂ 1700 ਰੁਪਏ, ਜਤਿੰਦਰ ਸਿੰਘ ਵੱਲੋਂ 2500 ਰੁਪਏ, ਜਗਜੀਤ ਸਿੰਘ ਵੱਲੋਂ 1000 ਰੁਪਏ ਜਦਕਿ ਸੰਦੀਪ ਕੁਮਾਰ ਪਲਤਾ, ਸਾਕੇਤ ਕੁਮਾਰ ਫਾਰਮਾਸਿਸਟ, ਗੁਰਮੀਤ ਸਿੰਘ ਅਤੇ ਚਮਕੌਰ ਸਿੰਘ ਡ੍ਰਾਈਵਰ ਸਿਵਲ ਹਸਪਤਾਲ ਮੋਗਾ ਵੱਲੋਂ 850 ਰੁਪਏ ਦਾ ਸਹਿਯੋਗ ਦਿੱਤਾ ਗਿਆ ਹੈ । ਉਨ੍ਹਾਂ ਆਪਣੇ ਵੱਲੋਂ ਅਤੇ ਜਿਲ੍ਹਾ ਰੂਰਲ ਐਨ.ਜੀ.ਓ ਮੋਗਾ ਵੱਲੋਂ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਹੋਰ ਵੀ 15 ਦੇ ਕਰੀਬ ਲੋੜਵੰਦ ਪਰਿਵਾਰਾਂ ਦੀ ਸ਼ਨਾਖਤ ਹੋ ਚੁੱਕੀ ਹੈ, ਜਿਨ੍ਹਾਂ ਨੂੰ ਅਗਲੇ ਦਿਨਾਂ ਵਿੱਚ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰਾਸ਼ਨ ਕਿੱਟਾਂ ਦਿੱਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਸਿਰਫ 850 ਰੁਪਏ ਦਾਨ ਕਰਕੇ ਤੁਸੀਂ ਇੱਕ ਲੋੜਵੰਦ ਪਰਿਵਾਰ ਨੂੰ ਰਾਸ਼ਨ ਕਿੱਟ ਦੇ ਸਕਦੇ ਹੋ। ਇਸ ਮੌਕੇ ਸਮਾਜ ਸੇਵੀ ਸੁਨੀਲ ਸ਼ਰਮਾ ਨੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਦਾ ਧੰਨਵਾਦ ਕਰਦਿਆਂ ਦਾਨੀ ਸੱਜਣਾਂ ਨੂੰ ਆਪਣਾ ਦਸਵੰਧ ਲੂੰਬਾ ਜੀ ਨੂੰ ਭੇਜਣ ਦੀ ਅਪੀਲ ਕੀਤੀ । ਇਸ ਮੌਕੇ ਪਰਮਜੀਤ ਸਿੰਘ ਕੈਲਾ, ਜਸਵਿੰਦਰ ਸਿੰਘ ਮਟਵਾਣੀ, ਸੁਖਦੀਪ ਸਿੰਘ ਬੱਧਨੀ, ਵਿਕਾਸ ਕੁਮਾਰ, ਮਲਕੀਤ ਸਿੰਘ ਅਜੀਤਵਾਲ, ਤੇਜਿੰਦਰ ਸਿੰਘ, ਵਪਿੰਦਰ ਸਿੰਘ, ਕੇਵਲ ਸਿੰਘ, ਰਾਜ ਕੁਮਾਰ, ਬਲਵੀਰ ਕੁਮਾਰ, ਸ਼ਮਸ਼ੇਰ ਸਿੰਘ ਲੰਢੇਕੇ, ਜਸਵੀਰ ਸਿੰਘ, ਰਾਜੂ ਅਤੇ ਨਿਰਮਲ ਸਿੰਘ ਧੱਲੇਕੇ ਆਦਿ ਹਾਜ਼ਰ ਸਨ।