ਵਿਧਾਇਕ. ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਸਹਿਕਾਰੀ ਸਭਾਵਾਂ ਦੇ ਕਰਜ਼ਾ ਰਾਹਤ ਚੈੱਕ ਵੰਡੇ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ 20 ਅਕਤੂਬਰ 2021 - ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਅੱਜ ਵਿਧਾਨ ਸਭਾ ਹਲਕੇ ਫਰੀਦਕੋਟ ਦੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਉਨ੍ਹਾਂ ਦੇ ਸਹਿਕਾਰੀ ਸਭਾਵਾਂ ਦੇ ਕਰਜਾ ਰਾਹਤ ਚੈੱਕ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਕਿਸਾਨਾਂ ਤੇ ਬੇਜ਼ਮੀਨੇ ਖੇਤ ਮਜ਼ਦੂਰਾਂ ਜਿੰਨਾਂ ਨੇ ਸਹਿਕਾਰੀ ਸਭਾਵਾਂ ਤੋਂ ਕਰਜ਼ੇ ਲਏ ਸਨ ਦੇ ਕਰਜ਼ੇ ਮੁਆਫ ਕਰਕੇ ਇਤਿਹਾਸਕ ਤੇ ਵੱਡੀ ਰਾਹਤ ਦੇਣ ਵਾਲਾ ਫੈਸਲਾ ਕੀਤਾ ਹੈ। ਜਿਸ ਦਾ ਜ਼ਿਲ੍ਹੇ ਦੇ ਵੱਡੀ ਗਿਣਤੀ ਵਿੱਚ ਬੇਜਮੀਨੇ ਖੇਤ ਮਜਦੂਰਾਂ ਨੂੰ ਲਾਭ ਪੁੱਜੇਗਾ।
ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਅੱਜ ਮਾਈ ਗੋਦੜੀ ਸਾਹਿਬ, ਸੁਖਣਵਾਲਾ, ਸ਼ੇਰ ਸਿੰਘ ਵਾਲਾ, ਮਹਿਮੂਆਣਾ, ਚੇਤ ਸਿੰਘ ਵਾਲਾ, ਮਚਾਕੀ ਕਲਾ ਅਤੇ ਮਚਾਕੀ ਖੁਰਦ ਦੇ 250 ਤੋਂ ਵੱਧ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਉਨ੍ਹਾਂ ਦੇ ਸਹਿਕਾਰੀ ਸਭਾਵਾਂ ਤੋਂ ਲਏ ਕਰਜੇ ਨੂੰ ਮੁਆਫ ਕਰਨ ਲਈ ਬਣਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ। ਉਨ੍ਹਾਂ ਦੱਸਿਆਂ ਕਿ ਪੰਜਾਬ ਸਰਕਾਰ ਦੀ ਗਰੀਬ ਵਰਗ ਲਈ ਚਲਾਈ ਗਈ ਇਸ ਸਕੀਮ ਦਾ ਜਿਲੇ ਦੇ 5800 ਤੋਂ ਵੱਧ ਕਿਸਾਨਾਂ ਨੂੰ ਲਾਭ ਮਿਲੇਗਾ ਤੇ ਇਸ ਨਾਲ ਉਨ੍ਹਾਂ ਨੂੰ 22 ਕਰੋੜ ਤੋਂ ਵੱਧ ਦਾ ਲਾਭ ਪੁੱਜੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਕਿਸਾਨ, ਮਜਦੂਰਾਂ, ਵਪਾਰੀਆ ਸਮੇਤ ਹਰ ਵਰਗ ਦੀ ਭਲਾਈ ਲਈ ਜਿਹੜੀਆਂ ਲੋਕ ਪੱਖੀ ਯੋਜਵਾਨਾਂ ਚਲਾਈਆਂ ਜਾ ਰਹੀਆਂ ਹਨ ਜਿੰਨਾ ਵਿੱਚ 2 ਕਿਲੋਵਾਟ ਤੱਕ ਦੀ ਬਿਜਲੀ ਕੁਨੈਕਸ਼ਨ ਵਾਲਿਆਂ ਦੇ ਪਿਛਲੇ ਬਕਾਏ ਮੁਆਫ ਕਰਨਾ, ਪਿੰਡਾਂ ਤੇ ਸ਼ਹਿਰਾਂ ਵਿੱਚ ਪਾਣੀ ਦੇ ਬਕਾਇਆ ਬਿੱਲ ਮੁਆਫ ਕਰਕੇ ਇਸ ਦੀ ਸਲੈਬ ਨੂੰ ਘਟਾਉਣ ਸਮੇਤ ਔਰਤਾਂ ਨੂੰ ਮੁਫਤ ਬੱਸ ਸਹੂਲਤ ਦੇਣ ਦੇ ਵੱਡੇ ਫੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਇਨ੍ਹਾਂ ਲੋਕ ਪੱਖੀ ਨੀਤੀਆਂ ਕਾਰਨ ਰਾਜ ਦੇ ਲੋਕ ਚਟਾਨ ਵਾਂਗ ਕਾਂਗਰਸ ਪਾਰਟੀ ਨਾਲ ਖੜ੍ਹੇ ਹਨ।
ਇਸ ਮੌਕੇ ਕੁਲਦੀਪ ਸਿੰਘ ਡੀ.ਆਰ, ਸੁਖਜੀਤ ਸਿੰਘ ਬਰਾੜ ਏ.ਆਰ,ਲਖਵਿੰਦਰ ਸਿੰਘ ਡੀ.ਐਮ ਮੋਗਾ, ਕਾਂਗਰਸੀ ਆਗੂ ਸ੍ਰੀ ਨਵਦੀਪ ਸਿੰਘ ਬੱਬੂ ਬਰਾੜ, ਸ੍ਰੀ ਰਣਜੀਤ ਸਿੰਘ ਭੋਲੂਵਾਲਾ , ਸ੍ਰੀ ਗਿੰਦਰਜੀਤ ਸਿੰਘ ਸੇਖੋਂ ਚੇਅਰਮੈਨ, ਸ੍ਰੀ ਰਾਜਵਿੰਦਰ ਸਿੰਘ ਚੇਅਰਮੈਨ ਮਿਲਕ ਯੂਨੀਅਨ, ਸ੍ਰੀ ਗੁਰਵਿੰਦਰ ਸਿੰਘ ਮੈਂਬਰ ਜਿਲਾ ਪ੍ਰੀਸ਼ਦ, ਇੰਸਪੈਕਟਰ ਰਛਪਾਲ ਸਿੰਘ, ਇੰਸਪੈਕਟਰ ਸਿਮਰਜੀਤ ਸਿੰਘ, ਇੰਸਪੈਕਟਰ ਗੁਰਜੀਤ ਸਿੰਘ ਅਤੇ ਸ੍ਰੀ ਕਰਮਜੀਤ ਟਹਿਣਾ ਹਾਜ਼ਰ ਸਨ।