ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਤਿੰਨ ਦਿਨਾਂ ਦੀ ਸ਼੍ਰੀ ਹਰਿ ਕਥਾ ਦਾ ਆਯੋਜਨ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ, 20ਅਕਤੂਬਰ 2021- ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਫਰੀਦਕੋਟ ਸ਼ਹਿਰ ਦੇ ਦੇਵੀ ਦੁਆਰਾ ਮੰਦਿਰ ਨਜਦੀਕ ਬਾਬਾ ਫਰੀਦ ਵਿੱਚ ਤਿੰਨ ਦਿਨਾਂ ਦੀ ਸ਼੍ਰੀ ਹਰਿ ਕਥਾ ਦਾ ਆਯੋਜਨ ਕੀਤਾ ਗਿਆ।
ਕਥਾ ਦੇ ਦੂਸਰੇ ਦਿਨ ਸ਼੍ਰੀ ਹਰੀ ਪ੍ਰਸੰਗ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਹੋਏ ਸਾਧਵੀ ਰੀਤੂ ਭਾਰਤੀ ਜੀ ਨੇ ਦੱਸਿਆ ਕਿ ਜਿਵੇਂ ਸਰੀਰ ਲਈ ਭੋਜਨ ਜਰੂਰੀ ਹੈ, ਕਿਉਂਕਿ ਜਦੋਂ ਅਸੀ ਭੋਜਨ ਨੂੰ ਖਾਂਦੇ ਕਰਦੇ ਹੈ ਤਾਂ ਸਾਨੂੰ ਊਰਜਾ ਪ੍ਰਾਪਤ ਹੁੰਦੀ ਹੈ, ਜਿਸ ਦੇ ਦੁਆਰਾ ਇਹ ਸਰੀਰ ਕੰਮ ਕਰਨ ਯੋਗ ਹੋ ਜਾਂਦਾ ਹੈ। ਜੇਕਰ ਅਸੀ ਭੋਜਨ ਨਹੀਂ ਕਰਦੇ ਤਾਂ ਇਹ ਸਰੀਰ ਕੰਮ ਨਹੀਂ ਕਰ ਪਾਉਂਦਾ। ਸ਼ਕਤੀ ਹੀ ਸਾਨੂੰ ਭੋਜਨ ਦਿੰਦਾ ਹੈ, ਜਿਸਦੇ ਦੁਆਰਾ ਅਸੀ ਆਪਣੇ ਸਰੀਰ ਤੋਂ ਬਹੁਤ ਕਾਸਾਰੇ ਕੰਮ ਲੈਂਦੇ ਹਾਂ। ਠੀਕ ਇਸੇ ਪ੍ਰਕਾਰ ਸਾਡੀ ਆਤਮਾ ਦੀ ਊਰਜਾ ਪ੍ਰਭੂ ਦੀ ਕਥਾ ਦਾ ਰਸਪਾਨ ਹੈ। ਜਿਵੇਂ ਸਰੀਰ ਨੂੰ ਭੋਜਨ ਚਲਾਉਂਦਾ ਹੈ, ਠੀਕ ਇਸੇ ਪ੍ਰਕਾਰ ਇੱਕ ਭਗਤ ਨੂੰ ਭਗਤੀ ਦੇ ਰਸਰੇ ਤੇ ਇਹ ਪ੍ਰਭੂ ਦੀ ਕਥਾ ਚਲਾਂਦੀ ਹੈ। ਕਥਾ ਦੇ ਦੁਆਰਾ ਸਾਧਵੀ ਜੀ ਨੇ ਦੱਸਿਆ ਕਿ ਜਿਸ ਪ੍ਰਮਾਤਮਾ ਦੀ ਅਸੀ ਬਾਹਰ ਖੋਜ ਕਰ ਰਹੇ ਹਾਂ, ਉਹ ਬਾਹਰ ਨਹੀਂ ਸਾਡੇ ਹੀ ਅੰਦਰ ਹੈ। ਜਿਵੇਂ ਤਿਲਾਂ ਦੇ ਅੰਦਰ ਤੇਲ, ਸ਼ੀਸ਼ੇ ਵਿੱਚ ਸਾਡੀ ਪਰਛਾਈ ਅਤੇ ਦੁੱਧ ਦੇ ਅੰਦਰ ਮੱਖਣ ਹੈ, ਠੀਕ ਇਸੇ ਪ੍ਰਕਾਰ ਪ੍ਰਮਾਤਮਾ ਵੀ ਸਾਡੇ ਅੰਦਰ ਹੀ ਹੈ, ਪਰ ਮਨੁੱਖ ਪੂਰਾ ਜੀਵਨ ਉਸਨੂੰ ਬਾਹਰ ਹੀ ਲੱਭਦਾ ਰਹਿੰਦਾ ਹੈ ।
ਜਿਵੇਂ ਹਿਰਨ ਦੇ ਅੰਦਰ ਕਸਤੂਰੀ ਹੈ ਤੇ ਉਸਨੂੰ ਲੱਗਦਾ ਹੈ ਕਿ ਉਹ ਬਾਹਰ ਹੀ ਹੈ। ਫਿਰ ਸਾਧਵੀ ਜੀ ਨੇ ਦੱਸਿਆ ਕਿ ਸਹੀ ਮਾਰਗ ਦਿਖਾਉਣ ਦੇ ਲਈ ਵੀ ਇੱਕ ਸੰਤ ਮਹਾਪੁਰਸ਼ ਦੀ ਜਰੂਰਤ ਹੈ। ਇੱਕ ਪੂਰਨ ਗੁਰੂ ਹੀ ਦੱਸ ਸਕਦਾ ਹੈ ਕਿ ਪ੍ਰਮਾਤਮਾ ਕਿੱਥੇ ਵਾਸ ਕਰਦਾ ਹੈ। ਮਨੁੱਖ ਨੂੰ ਲੱਗਦਾ ਹੈ ਕਿ ਪ੍ਰਮਾਤਮਾ ਬਾਹਰ ਹੈ ਪਰ ਜਦੋਂ ਗੁਰੂ ਸਾਡੇ ਮਸਤਕ ਤੇ ਹੱਥ ਰੱਖ ਸਾਡੀ ਦਿਵਿਆ ਦ੍ਰਿਸ਼ਟੀ ਖੋਲ੍ਹਦਾ ਹੈ ਤਾਂ ਉਹ ਸਾਨੂੰ ਆਪਣੇ ਘਟ ਦੇ ਅੰਦਰ ਹੀ ਪ੍ਰਮਾਤਮਾ ਦੇ ਅਸਲੀ ਰੂਪ ਦੇ ਦਰਸ਼ਨ ਕਰਵਾ ਦਿੰਦਾ ਹੈ। ਇਸ ਦੇ ਨਾਲ ਇਸ ਕਥਾ ਵਿੱਚ ਵਿਸ਼ੇਸ਼ ਤੌਰ ਤੇ ਮਾਤਾ ਚੰਦ ਰਾਣੀ ਅਤੇ ਪੰਡਤ ਸੋਨੂੰ ਭਗਤ ਦਾ ਸਹਿਯੋਗ ਰਿਹਾ । ਅੰਤ ਵਿੱਚ ਸਾਧਵੀ ਭੈਣਾਂ ਦੇ ਦੁਆਰਾ ਮਧੁਰ ਭਜਨਾਂ ਦਾ ਗਾਇਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਕਥਾ ਦਾ ਸਮਾਪਨ ਪ੍ਰਭੂ ਦੀ ਪਾਵਨ ਆਰਤੀ ਦੇ ਨਾਲ ਕੀਤਾ ਗਿਆ।