ਲੁਧਿਆਣਾ ਵਿਚ ਕਰੋਨਾ ਦੇ ਵਧੇ ਕੇਸ, ਬਣਾਏ ਗਏ ਚਾਰ ਨਵੇਂ ਮਾਈਕਰੋ ਕੰਟੋਨਮੈਂਟ ਜ਼ੋਨ
ਸੰਜੀਵ ਸੂਦ
- 2 ਲੋਕਾਂ ਦੀ ਬੀਤੇ ਦਿਨ ਹੋਈ ਕੋਰੋਨਾ ਨਾਲ ਮੌਤ, ਪਰ ਲੋਕ ਬੇਖ਼ਬਰ
ਲੁਧਿਆਣਾ, 20 ਅਕਤੂਬਰ 2021 - ਲੁਧਿਆਣਾ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਤੋਂ ਵਧਣ ਲੱਗੇ ਨੇ ਅਤੇ ਬੀਤੇ ਦਿਨ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿਚੋਂ 4 ਲੁਧਿਆਣਾ ਜ਼ਿਲ੍ਹਾ ਨਾਲ ਸਬੰਧਤ ਹੈ ਜਦੋਂਕਿ 2 ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਤ ਦੱਸੇ ਜਾ ਰਹੇ ਨੇ। ਇੰਨਾ ਹੀ ਨਹੀਂ ਬੀਤੇ ਦਿਨ ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ ਵੀ ਹੋ ਗਈ ਹੈ। ਜਿਨ੍ਹਾਂ ਵਿੱਚੋਂ ਇੱਕ ਲੁਧਿਆਣਾ ਅਤੇ ਇਕ ਬਾਹਰਲੇ ਜ਼ਿਲ੍ਹੇ ਤੋਂ ਸਬੰਧਤ ਦੱਸਿਆ ਜਾ ਰਿਹਾ ਹੈ।
ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਲੁਧਿਆਣਾ ਸਿਹਤ ਮਹਿਕਮੇ ਵੱਲੋਂ 4 ਮਾਈਕਰੋ ਕੰਟੋਨਮੈਂਟ ਜ਼ੋਨ ਬਨਾ ਦਿੱਤੇ ਗਏ ਨੇ, ਜਿਨ੍ਹਾਂ ਵਿਚੋਂ ਬੀਆਰਐਸ ਨਗਰ ਬੀ ਬਲਾਕ, ਦੁੱਗਰੀ ਅਰਬਨ ਅਸਟੇਟ, ਜਨਪਥ ਫਾਰਮ, ਚੰਦਰਨਗਰ ਇਹਦੇ ਵਿੱਚ ਮਾਈਕਰੋ ਕੰਟੋਨਮੈਂਟ ਜ਼ੋਨ ਬਣਾਏ ਗਏ ਨੇ। ਜਿੱਥੇ 2 ਤੋਂ ਲੈ ਕੇ 3 ਪਰ ਉਨ੍ਹਾਂ ਦੇ ਨਵੇਂ ਮਾਮਲੇ ਮਿਲੇ ਨੇ, ਇਸ ਤੋਂ ਇਲਾਵਾ ਸਿਹਤ ਮਹਿਕਮੇ ਵੱਲੋਂ ਲਗਾਤਾਰ ਲੋਕਾਂ ਨੂੰ ਕਿਹਾ ਗਿਆ ਕਿ ਜੇਕਰ ਇਸੇ ਦੌਰਾਨ ਉਹ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਰਹੇ ਤਾਂ ਕੇਸ ਆਉਣ ਵਾਲੇ ਦਿਨਾਂ ਚ ਹੋਰ ਵੱਧ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਕੋਰੋਨਾ ਮਹਾਂਮਾਰੀ ਇੰਚਾਰਜ ਡਾ ਸਾਹਿਲ ਵਰਮਾ ਨੇ ਦੱਸਿਆ ਕਿ ਦੋ ਤੋਂ ਤਿੰਨ ਕੇਸ ਰੈਗੂਲਰ ਆਉਣ ਲੱਗ ਗਏ ਨੇ ਅਤੇ ਬੀਤੇ ਹਫ਼ਤੇ ਤੋਂ ਇਹ ਕੇਸ ਆ ਰਹੇ ਨੇ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਦਿਨ ਦੋ ਮੌਤਾਂ ਉਨ੍ਹਾਂ ਨਾਲ ਹੋਈਆਂ ਨੇ। ਜਿਨ੍ਹਾਂ ਵਿੱਚੋਂ ਇੱਕ ਲੁਧਿਆਣਾ ਤੋਂ ਸਬੰਧਤ ਸੀ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਹੁਣ ਲੱਗ ਰਿਹਾ ਹੈ ਕਿ ਕੋਰੋਨਾ ਮਹਾਮਾਰੀ ਖਤਮ ਹੋ ਚੁੱਕੀ ਹੈ। ਪਰ ਅਜਿਹਾ ਕੁਝ ਵੀ ਨਹੀਂ ਉਨ੍ਹਾਂ ਕਿਹਾ ਕਿ ਲੋਕ ਵੱਧ ਤੋਂ ਵੱਧ ਇਹਤਿਆਤ ਰੱਖਣ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਕਵਿਡ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਆਉਂਦੇ ਦਿਨਾਂ ਚ ਕੇਸ ਹੋਰ ਵੱਧ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਚਾਰ ਨਵੇਂ ਮਾਈਕਰੋ ਕੰਟੋਨਮੈਂਟ ਜ਼ੋਨ ਬਣਾਏ ਗਏ ਨੇ।