ਸ਼੍ਰੋਮਣੀ ਕਮੇਟੀ ਮੈਂਬਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੇਤੇ ਕਰਵਾਇਆ ਵਾਅਦੇ ’ਤੇ ਖਰਾ ਨਾ ਉਤਰਣ ਦਾ ਹਸ਼ਰ
ਫਤਿਹਗੜ੍ਹ ਸਾਹਿਬ, 21 ਅਕਤੂਬਰ, 2021: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖ ਕੇ ਉਹਨਾਂ ਵੱਲੋਂ 2 ਸਾਲ ਪਹਿਲਾਂ ਕੀਤੇ ਬੇਅਦਬੀਆਂ ਦੇ ਇਨਸਾਫ ਦੇ ਵਾਅਦੇ ਨੁੰ ਚੇਤੇ ਕਰਵਾਉਂਦਿਆਂ ਆਖਿਆ ਹੈ ਕਿ ਉਹ ਸਿਆਸੀ ਤੌਰ ’ਤੇ ਹਾਸ਼ੀਏ ’ਤੇ ਇਸ ਕਰ ਕੇ ਆਏਹਨ ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਦੀ ਸਹੁੰ ਚੁੱਕ ਕੇ ਵੀ ਵਾਅਦੇ ਨਹੀਂ ਨਿਭਾਇਆ।
ਪੜ੍ਹੋ ਚਿੱਠੀ :
ਕੈਪਟਨ ਅਮਰਿੰਦਰ ਸਿੰਘ ਜੀ Captain Amarinder Singh!! ਧਿਆਨ ਦਿਉ ^~~
”ਪ੍ਰਾਨ ਗਏ ਸਾਗਰ ਮਿਲੈ; ਫੁਨਿ ਕਾਮਿ ਨ ਆਵੈ” !!੨!!
ਜਦੋਂ ਬਾਬੀਹੇ ਦੇ ਪਿਆਸ ਨਾਲ ਪ੍ਰਾਣ ਹੀ ਨਿਕਲ ਗਏ ਫਿਰ ਸਵਾਤੀ ਬੂੰਦ ਸਮੁੰਦਰ ਵੀ ਮਿਲ ਜਾਵੇ ਤਾਂ ਉਸਦਾ ਕੀ ਫ਼ਾਇਦਾ ।।
”ਬੂਡਿ ਮੂਏ ਨਉਕਾ ਮਿਲੈ ; ਕਹੁ ਕਾਹਿ ਚਢਾਵਉ” !!
ਪਾਣੀ ਵਿੱਚ ਡੁੱਬ ਕੇ ਮਰ ਚੁੱਕੇ ਮਨੁੱਖ ਨੂੰ ਬੇੜੀ ਕਿਸ ਕੰਮ ਦੀ ਕੀ ਕਰਨਾ ਉਸਨੂੰ ਉਸ ਵਿੱਚ ਬਿਠਾ ਕੇ ।।
ਅੱਜ ਤੋਂ 2 ਸਾਲ ਪਹਿਲਾ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ‘ਤੇ ਸਮੁੱਚੇ ਸੰਤਾਂ-ਮਹਾਤਮਾ ਦੀ ਤੁਹਾਡੇ ਨਾਲ ਰੱਖੀ ਅਹਿਮ ਮੀਟਿੰਗ ‘ਚ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਨੂੰ ਸੰਬੰਧੀ ਮੀਟਿੰਗ ਵਿੱਚ ਇਤਹਾਸਕ ਦੇ ਹਵਾਲੇ ਤਹਿਤ ਮੇਰੇ ਪਿਤਾ ‘ਬਾਬਾ ਹਰੀ ਸਿੰਘ ਰੰਧਾਵੇ ਵਾਲ਼ਿਆਂ’ ਨੇ ਕੌਮੀ ਦਰਦ ਦੀ ਪੀੜਾ ਤੁਹਾਡੇ ਸਾਹਮਣੇ ਸਮੁੱਚੀ ਇਕੱਤਰ ਵਿੱਚ ਹੋਈ ਸੰਤਾਂ-ਮਹਾਤਮਾ ਵੱਲੋਂ ਰੱਖੀ ‘ਚ ਕਿਹਾ ਸੀ ਕੇ ਕੈਪਟਨ ਜੀ ਯਾਦ ਰੱਖਣਾ ਸਮੁੱਚਾ ਸਰਬੰਸ ਵਾਰਨ ਵਾਲੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਰੀ ਉਮਰ ਦੇ ਅਰਸੇ ਵਿੱਚ ਜੇ ਕਿਤੇ ਸੀਸ ਨਿਵਾਇਆ ਤਾਂ ਕੱਤਕ ਸੁਦੀ ਦੂਜ ਸੰਮਤ ੧੭੬੫ ਨੂੰ ਸ੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ ‘ਤੇ ਪਹਿਲੀ ਵਾਰ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਸੀਸ ਝੁਕਾਇਆ ਸੀ ।ਜਦੋਂ ਗੁਰਤਾ-ਗੱਦੀ ਦੀ ਬਖਸ਼ਸ਼ ਕੀਤੀ ,ਉਸ ਵਕਤ ਤੁਹਾਨੂੰ ਇਕ ਅਗਾਹੂ ਸੂਚਨਾ ਵੀ ਦਿੱਤੀ ਸੀ ਕਿ ਬਾਦਲਾ ਦਾ ਹਾਲ ਗੁਰੂ ਨਾਲ ਗ਼ਦਾਰੀ ਕਰਕੇ ਹੋ ਰਿਹਾ ਪਰ ਜੇ ਤੂੰ ਇਨਸਾਫ਼ ਨਾਂ ਕਰ ਸਕਿਆ ਤਾਂ ਯਾਦ ਰੱਖਣਾ ਤੁਸੀਂ ਉਂਨਾਂ ਨਾਲ਼ੋਂ ਵੱਡੇ ਗੁਰੂ ਦੇ ਦੋਖੀ ਬਣੋਗੇ । “ਇਤਹਾਸ ਮੁਆਫ ਨਹੀਂ ਕਰੇਗਾ” ਉਸ ਸਮੇਂ ਤੁਹਾਡੇ ਦੋ ਅਹਿਮ ਵਜ਼ੀਰ Sukhjinder Randhawaਸ੍ਰ ਸੁਖਜਿੰਦਰ ਸਿੰਘ ਰੰਧਾਵਾ ਅਤੇ Navjot Singh Sidhu ਸ੍ਰ ਨਵਜੋਤ ਸਿੰਘ ਸਿੱਧੂ ਵੱਲੋਂ ਭਰੀ ਮੀਟਿੰਗ ਵਿੱਚ ਜੈਕਾਰਾ ਛੱਡਿਆ ਗਿਆ । ਸ਼ਾਇਦ ਤੁਹਾਡੇ ‘ਤੇ ਕੋਈ ਅਸਰ ਨਹੀਂ ਹੋਇਆ,ਪਰ ਉਂਨ੍ਹਾਂ ਅੰਦਰ ਤੜਫ ਪੈਦਾ ਹੋਈ । ਅੱਜ ਮੈਂ ਮਹਿਸੂਸ ਕਰਦਾ ਦੇਖੋ ਵਕਤ ਦੀ ਚਾਲ ,ਉਹ ਦੋਵੇਂ ਜਣੇ ਸਿਆਸੀ ਤੌਰ ‘ਤੇ ਪੰਜਾਬ ਦੀ ਸਭ ਤੋਂ ਵੱਡੀਆਂ ਪਦਵੀਆਂ ਤੇ ਬੈਠੇ ਹਨ । ਕੈਪਟਨ ਸਾਹਿਬ ਤੁਸੀਂ ਹਨੇਰੇ ਵਿੱਚ ਖਾਲ਼ੀਂ ਹੱਥ ਮਾਰ ਰਹੇ ਹੋ ।ਇਸ ਲਈ ਆਪਣੇ ਕੀਤੇ ਇਸ ਗੁਨਾਹ ਲਈ ਪਸ਼ਚਾਤਾਪ ਕਰੋ ,ਹੋ ਸਕੇ ਖਾਧੀ ਸੁੰਹ ਦੇ ਪਾਪ ਨੂੰ ਧੋਣ ਦਾ ਯਤਨ ਕਰੋ ,ਵਰਨਾ ਗੁਰੂ ਨਾਲ ਗ਼ਦਾਰੀ ਕਰਕੇ ਲੋਕ ਪ੍ਰਲੋਕ ਸੁਖੀ ਨਹੀਂ ਹੋਣਾ ,ਮੌਤ ਯਾਦ ਰੱਖੋ ਇਖ਼ਲਾਕ ਦੀ ਕੀਮਤ ਜਾਣੋ ਵਰਨਾ ਇਤਹਾਸ ਦੇ ਪੰਨਿਆਂ ਉੱਤੇ ਸਵਾਏ ਕਾਲ਼ਸ ਤੋਂ ਕੁਝ ਹੱਥ ਨਹੀਂ ਆਉਣਾ !!
ਗੁਰਪ੍ਰੀਤ ਸਿੰਘ ਰੰਧਾਵਾ
ਮੈਂਬਰ ਸ੍ਰੋਮਣੀ ਕਮੇਟੀ
ਫਤਹਿਗੜ ਸਾਹਿਬ ‘