ਦੇਸ਼ ਭਰ ਚ 100 ਕਰੋਡ਼ ਵੈਕਸੀਨੇਸ਼ਨ ਲਗਾਈ, ਰਿਕਾਰਡ ਬਣਿਆ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, 21 ਅਕਤੂਬਰ 2021- ਕੋਰੋਨਾ ਮਹਾਮਾਰੀ ਨਾਲ ਨਿਪਟਣ ਲਈ ਕੇਂਦਰ ਸਰਕਾਰ ਨੇ 278 ਦਿਨਾਂ ਵਿਚ 100 ਕਰੋਡ਼ ਵੈਕਸੀਨੇਸ਼ਨ ਲਗਾਈ ਗਈ ਹੈ। ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕੋਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ 100 ਕਰੋਡ਼ ਵੈਕਸੀਨੇਸ਼ਨ ਲਗਾਕੇ ਰਿਕਾਰਡ ਬਣਾਇਆ ਹੈ। ਕਾਬਿਲੇਗੌਰ ਹੈ ਕਿ ਮਾਰਚ 2020 ਵਿਚ ਕੋਰੋਨਾ ਮਹਾਮਾਰੀ ਆਉਣ ਤੋਂ ਬਾਅਦ ਦੁਨੀਆ ਭਰ ਵਿਚ ਲੱਖਾਂ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਕੋਰੋਨਾ ਟੀਕਾਕਰਨ ਨਾਲ ਇਸ ਮਹਾਮਾਰੀ ਤੋਂ ਕਾਫੀ ਹੱਦ ਤੱਕ ਬਚਾਅ ਹੋਇਆ ਹੈ।