ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਦੇ ਖਿਲਾਫ ਚਲਾਈ ਮੁਹਿੰਮ, ਪੜ੍ਹੋ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 21 ਅਕਤੂਬਰ 2021- ਭੋਆ ਦੇ ਵਿਧਾਇਕ ਜੋਗਿੰਦਰਪਾਲ ਵਲੋਂ ਬੀਤੇ ਦਿਨ ਇਕ ਸਮਾਗਮ ਵਿਚ ਇਕ ਵਿਅਕਤੀ ਵਲੋਂ ਤੂੰ ਕੀ ਕੀਤਾ ਕਹਿਣ ਤੇ ਵਿਧਾਇਕ ਵਲੋਂ ਉਸ ਵਿਅਕਤੀ ਦੇ ਥੱਪਡ਼ ਮਾਰਨ ਦਾ ਮਾਮਲਾ ਗਰਮਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਕ ਵਿਅਕਤੀ ਦੇ ਥੱਪਡ਼ ਮਾਰਨ ਨੂੰ ਲੈ ਕੇ ਕਾਂਗਰਸ ਸਰਕਾਰ ਦੇ ਖਿਲਾਫ ਤੂੰ ਕੀ ਕੀਤਾ ਮੁਹਿੰਮ ਚਲਾਈ ਹੈ। ਅਕਾਲੀ ਆਗੂ ਪਵਨ ਕੁਮਾਰ ਟਿੰਨੂ ਨੇ ਕਿਹਾ ਕਿ ਵਿਧਾਇਕ ਜੋਗਿੰਦਰਪਾਲ ਦੇ ਖਿਲਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੰਜਾਬ ਯੂਥ ਕਾਂਗਰਸ ਦੇ ਪ੍ਧਾਨ ਬਰਿੰਦਰ ਸਿੰਘ ਢਿੱਲੋਂ ਨੇ ਮੰਨਿਆ ਕਿ ਵਿਧਾਇਕ ਦੇ ਖਿਲਾਫ ਕਾਰਵਾਈ ਕਰਨ ਦਾ ਅਧਿਕਾਰ ਮੁੱਖ ਮੰਤਰੀ ਪੰਜਾਬ ਦੇ ਕੋਲ ਹੈ।