ਮੁਹਾਲੀ : ਇਮੀਗਰੇਸ਼ਨ ਕੰਪਨੀ ਦਾ ਮਾਲਕ ਗ੍ਰਿਫਤਾਰ, 150 ਪਾਸਪੋਰਟ ਕੀਤੇ ਜ਼ਬਤ
ਹਰਸ਼ਬਾਬ ਸਿੱਧੂ
ਮੁਹਾਲੀ, 21 ਅਕਤੂਬਰ, 2021: ਪੁਲਿਸ ਨੇ ਇਥੇ ਸੈਕਟਰ 70 ਵਿਚ ਇਕ ਇਮੀਗਰੇਸ਼ਨ ਕੰਪਨੀ ਦੇ ਮਾਲਕ ਵੱਲੋਂ ਲੋਕਾਂ ਨੁੰ ਨੌਕਰੀਆਂ ਦੇਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ ਤੇ ਉਸ ਕੋਲੋਂ 150 ਪਾਸਪੋਰਟ, ਦੋ ਨੋਟਰੀ ਮੋਹਰਾਂ ਅਤੇ ਇਕ ਲੈਪਟਾਪ ਬਰਾਮਦ ਕੀਤਾ ਹੈ।
ਗ੍ਰਿਫਤਾਰ ਕੀਤਾ ਗਿਆ ਵਿਕਾਸ ਵਰਮਾ ਪ੍ਰਾਈਮ ਇੰਟਰਨੈਸ਼ਨਲ ਕੰਸਲਟੈਂਸੀ ਨਾਂ ਦੀ ਫਰਮ ਚਲਾਉਂਦਾ ਸੀ। ਮਟੌਰ ਦੇ ਐਸ ਐਚ ਓ ਨਵੀਨਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਹ ਵਿਅਕਤੀ ਲੋਕਾਂ ਨਾਲ ਠੱਗੀ ਮਾਰ ਰਿਹਾ ਹੈ। ਇਸ ਲਈ ਅਸੀਂ ਇਸਦੇ ਦਫਤਰ ’ਤੇ ਛਾਪਾ ਮਾਰਿਆ ਅਤੇ 150 ਪਾਸਪੋਰਟ, ਦੋ ਨਕਲੀ ਮੋਹਰਾਂਅਤੇ ਲੈਪਟਾਪ ਬਰਾਮਦ ਕੀਤਾ ਹੈ। ਇਸ ਮਾਮਲੇ ਵਿਚ ਪਟਿਆਲਾ ਦੇ ਦੋ ਵਸਨੀਕਾਂ ਨੂੰ ਵੀ ੜਿਆ ਹੈ ਜੋ ਆਈ ਫੋਨ ਫਾਈਨਾਂਸ ਕਰਵਾਉਣ ਲਈ ਜਾਅਲੀ ਦਸਤਾਵੇਜ਼ ਤਿਆਰ ਕਰਦੇ ਸਨ।