ਮਾਲਵੇ ਦਾ ਇਕ ਡਿਪਟੀ ਡੀਈਓ (ਸੀਨੀਅਰ ਸੈਕੰਡਰੀ) ਮੁਅੱਤਲ
ਸਿੱਖਿਆ ਵਿਭਾਗ ਦੀ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦਾ ਇੰਚਾਰਜ ਵੀ ਸੀ ਪ੍ਰਿੰਸੀਪਲ ਬ੍ਰਿਜ ਮੋਹਨ ਸਿੰਘ
ਬਾਬੂਸ਼ਾਹੀ ਨੈੱਟਵਰਕ
ਫਾਜ਼ਿਲਕਾ, 21 ਅਕਤੂਬਰ 2021 : ਪਿਛਲੇ ਲਮੇਂ ਸਮੇਂ ਤੋ ਫ਼ਾਜ਼ਿਲਕਾ ਦੇ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਖੇ ਤਾਇਨਾਤ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀਨੀਅਰ ਸੈਕੰਡਰੀ) ਕਮ ਪ੍ਰਿੰਸਿਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਮੂਜੋਈਆ ਬਿਰ੍ਜ ਮੋਹਨ ਸਿੰਘ ਨੂੰ ਸਿੱਖਿਆ ਸਕੱਤਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਤੋਂ ਸਿੱਖਿਆ ਸਕੱਤਰ ਵੱਲੋਂ ਜਾਰੀ ਹੋਏ ਹੁਕਮ ਵਿਚ ਅਜੋਏ ਸ਼ਰਮਾ, (ਆਈ.ਏ.ਐਸ) . ਸਕੱਤਰ, ਸਕੂਲ ਸਿੱਖਿਆ ਪੰਜਾਬ ਸਰਕਾਰ ਨੇ ਲਿੱਖਿਆ ਹੈ ਕਿ ਬਿ੍ਜ ਮੋਹਨ ਸਿੰਘ ਬੇਦੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਹਮੂਜੋਈਆ ਜ਼ਿਲ੍ਹਾ ਫਾਜ਼ਿਲਕਾ ਵਾਧੂ ਚਾਰਜ਼ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀਨੀਅਰ ਸੈਕੰਡਰੀ) ਫਾਜ਼ਿਲਕਾ ਨੂੰ ਸੇਵਾ ਤੋਂ ਮੁਅੱਤਲ ਕਰਦੇ ਹੋਏ ਉਸ ਦਾ ਹੈਡ ਕਵਾਟਰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਗੁਰਦਾਸਪੁਰ ਵਿਖੇ ਨਿਸ਼ਚਿਤ ਕੀਤਾ ਜਾਂਦਾ ਹੈ। ਇਹ ਹੁਕਮ ਫਾਜ਼ਿਲਕਾ ਦੇ ਜਿਲਾ ਸਿੱਖਿਆ ਅਫ਼ਸਰ ਵੱਲੋਂ ਯੋਗ ਕਾਰਵਾਈ ਹਿਤ ਅੱਗੇ ਭੇਜ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਪੀਈਐਸ 1 ਅਧਿਕਾਰੀ ਪ੍ਰਿੰਸੀਪਲ ਬ੍ਰਿਜ ਮੋਹਨ ਸਿੰਘ ਨੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਡਿਪਟੀ ਡੀਈਓ (ਸੈ ਸਿੱ) ਤੋ ਇਲਾਵਾ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਦਾ ਵੀ ਚਾਰਜ ਸੰਭਾਲਿਆ ਹੋਇਆ ਸੀ।