ਅੱਤਵਾਦ ਦੌਰਾਨ ਸ਼ਹੀਦ ਹੋਏ ਪੁਲਿਸ ਅਧਿਕਾਰੀ/ ਕਰਮਚਾਰੀਆਂ ਨੂੰ ਸਮਰਿਪਤ ਸ਼ਰਧਾਂਜਲੀ ਦਿਵਸ ਮਨਾਇਆ
ਬਾਬੂਸ਼ਾਹੀ ਨੈੱਟਵਰਕ
ਜਲੰਧਰ, 21 ਅਕਤੂਬਰ 2021- ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ (ਦਿਹਾਤੀ) ਵਿੱਚ 36 ਸ਼ਹੀਦ ਪਰਿਵਾਰ ਹਨ। 36 ਪਰਿਵਾਰਾਂ ਵਿੱਚੋ 07 ਸ਼ਹੀਦ ਪਰਿਵਾਰ ਵਿਦੇਸ਼ ਵਿੱਚ ਰਹਿੰਦੇ ਹਨ। ਜਿਨ੍ਹਾਂ ਵਿਚੋਂ 29 ਸ਼ਹੀਦਾਂ ਦੇ ਪਰਿਵਾਰ ਇਸ ਜ਼ਿਲ੍ਹੇ ਵਿੱਚ ਰਹਿ ਰਹੇ ਹਨ। ਇਸ ਮੌਕੇ ਪਰ ਸ਼ਹੀਦ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਤੀ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਪਰ ਸ਼੍ਰੀ ਰਵੀ ਕੁਮਾਰ, ਆਈ.ਪੀ.ਐਸ, ਪੁਲਿਸ ਕਪਤਾਨ, (ਸਥਾਨਿਕ) ਜਲੰਧਰ (ਦਿਹਾਤੀ), ਸ਼੍ਰੀ ਅਨਿਲ ਕੁਮਾਰ ਭਨੋਟ, ਪੀ.ਪੀ.ਐਸ, ਉਪ-ਪੁਲਿਸ ਕਪਤਾਨ ਪੀ.ਬੀ.ਆਈ/ਐਨ.ਡੀ.ਪੀ.ਐਸ.ਐਕਟ, ਜਲੰਧਰ (ਦਿਹਾਤੀ), ਰਜਿੰਦਰ ਕੁਮਾਰ ਮੁੱਖ ਕਲਰਕ, ਹਰਭਜਨ ਸਿੰਘ ਅਕਾਉਟੈਂਟ, ਸੰਜੀਵ ਕੁਮਾਰ ਸੈਨਾ ਕਲਰਕ ਅਤੇ ਰਾਜ ਕੁਮਾਰ ਸੀ.ਆਰ.ਸੀ ਮੌਜੂਦ ਸਨ।