ਆਜ਼ਾਦੀ ਦਾ ਮਹਾਂਉਤਸਵ ਤਹਿਤ ਸਕੂਲ (ਲੜਕੀਆ) ਦੀਨਾਨਗਰ ਵਿਖੇ ਲਗਾਇਆ ਜਾਗਰੂਕਤਾ ਕੈਪ
ਬਾਬੂਸ਼ਾਹੀ ਨੈੱਟਵਰਕ
ਗੁਰਦਾਸਪੁਰ, 21 ਅਕਤੂਬਰ 2021- ਸ੍ਰੀਮਤੀ ਰਮੇਸ਼ ਕੁਮਾਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ –ਕਮ ਚੇਅਰਪਰਸ਼ਨ, ਜ਼ਿਲ੍ਹਾ ਕਾਨੂੰਨੀ ਅਥਾਰਟੀ ਗੁਰਦਾਸਪੁਰ ਦੀ ਦੇਖ ਰੇਖ ਹੇਠ ਅਤੇ ਮੈਡਮ ਨਵਦੀਪ ਕੌਰ ਗਿੱਲ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਂਰ ਦੁਆਰਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋ ਭਾਰਤ ਦੇ 75 ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਪੇਨ ਇਡੀਆ ਅਵੈਰਨੈਸ ਐਡ ਆਉਟਰੀਚ ਪ੍ਰੋਗਰਾਮ ਆਜ਼ਾਦੀ ਦਾ ਮਹਾਂਉਤਸਵ , ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆ ਮੈਡਮ ਨਵਦੀਪ ਕੌਰ ਗਿੱਲ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਨੇ ਦਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ,ਐਸ ਏ ਐਸ ਨਗਰ ਦੀਆ ਹਦਾਇਤਾ ਅਨੁਸਾਰ ਵਿਸ਼ਾਲ ਲੀਗਲ ਕੈਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆ) ਦੀਨਾਨਗਰ ਵਿਖੇ ਲਗਾਇਆ ਗਿਆ। ਇਸ ਕੈਪ ਵਿਚ ਵੱਖ ਵੱਖ ਵਿਭਾਗਾ ਵੱਲੋ 15 ਹੈਲਪ ਡੈਸਕ ਲਗਾਏ ਗਏ ਜਿਹਨਾ ਵਿਚ ਰੋਜਗਾਰ ਉਤਪਾਦੀ ਹੁਨਰ ਅਤੇ ਸਿਖਲਾਈ ਅਫਸਰ ਗੁਰਦਾਸਪੁਰ,ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ,ਦੀਨਾਨਗਰ,ਇਸਤਰੀ ਬਾਲ ਵਿਕਾਸ ਵਿਭਾਗ,ਗੁਰਦਾਸਪੁਰ,ਕਿਰਤ ਤੇ ਸਲਾਹ ਅਫਸਰ,ਗੁਰਦਾਸਪੁਰ,ਭੂਮੀ ਅਤੇ ਜਲ ਸੰਭਾਲ ਵਿਭਾਗ,ਗੁਰਦਾਸਪੁਰ,ਜਿਲ੍ਹਾ ਰੱਖਿਆ ਸੇਵਾਵਾ ਭਲਾਈ, ਗੁਰਦਾਸਪੁਰ,ਜੀ ਓ ਜੀ,ਗੁਰਦਾਸਪੁਰ,ਸਾਂਝ ਕੇਦਰ ਅਤੇ ਵੋਮੈਨ ਹੈਲਪ ਡੈਸਕ,ਗੁਰਦਾਸਪੁਰ,ਡੇਅਰੀ ਵਿਕਾਸ ਵਿਭਾਗ,ਡਾਕ ਘਰ ਵਿਭਾਗ,ਗੁਰਦਾਸਪੁਰ,ਸਿਵਲ ਸਰਜਨ,ਗੁਰਦਾਸਪੁਰ,ਡੀ ਡੀ ਪੀ ਓ, ਗੁਰਦਾਸਪੁਰ, ਜਿਲ੍ਹਾ ਸਮਾਜਿਕ ਅਤੇ ਸਰੱਖਿਆ ਅਫਸਰ, ਗੁਰਦਾਸਪੁਰ,ਜਿਲ੍ਹਾ ਪ੍ਰੋਗਰਾਮ ਅਫਸਰ,ਗੁਰਦਾਸਪੁਰ,ਲੀਡ ਬੈਕ ਮੈਨੇਜਰ,ਗੁਰਦਾਸਪੁਰ,ਈ ੳ ਐਸ ਈ,ਗੁਰਦਾਸਪੁਰ ਅਤੇ ਪਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ( ਲੜਕੀਆ) ਦੀਨਾਨਗਰ ਇਹਨਾ ਸਾਰੇ ਵਿਭਾਗਾ ਦੁਆਰਾ ਆਪਣੇ ਦਫਤਰ ਵਿਚ ਚੱਲ ਰਹੀਆ ਵੱਖ ਵੱਖ ਭਲਾਈ ਸਕੀਮਾ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਸਕੀਮਾ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ।ਇਸ ਤੋ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ( ਲੜਕੀਆ) ਦੀਨਾਨਗਰ ਦੀਆਂ ਬੱਚੀਆ ਦੁਆਰਾ ਕੋਰਿੳਗ੍ਰਾਫੀ ਦੁਆਰਾ ਲੋਕਾ ਨੂੰ ਪੰਜਾਬੀ ਵਿਰਸੇ ਅਤੇ ਕਾਨੂੰਨੀ ਸਹਾਇਤਾ ਬਾਰੇ ਜਾਣੂ ਕਰਵਾਇਆ। ਇਸ ਕੈਪ ਵਿਚ 630 ਲੋਕਾ ਨੇ ਪਹੁੰਚ ਕੇ ਲਾਭ ਪ੍ਰਾਪਤ ਕੀਤਾ।ਇਸ ਮੌਕੇ ਪੈਨਸਨ ਵਿਭਾਗ ਦੁਆਰਾ ਬੇਜੁਰਗਾ ਲਈ ਪੈਨਸ਼ਨਾ ਦੇ ਸਬੰਧ ਵਿਚ ਕਾਰਡ ਵੰਡੇ ਗਏ ।
ਇਸ ਮੌਕੇ ਮੈਡਮ ਨਵਦੀਪ ਕੌਰ ਗਿੱਲ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ , ਗੁਰਦਾਸਪੁਰ ਦੁਆਰਾ ਲੀਗਲ ਸਰਵਿਸਿਜ ਕੈਪ ਵਿਚ ਸਮੂਹ ਵਿਭਾਗਾ ਦੁਆਰਾ ਲਗਾਏ ਗਏ ਹਲੈਪ ਡੈਸਕ ਅਤੇ ਸਟਾਲਾ ਦਾ ਜਾਇਜਾ ਲਿਆ ਅਤੇ ਹਰੇਕ ਵਿਭਾਗ ਨੂੰ ਹਦਾਇਤ ਜਾਰੀ ਕਰਦਿਆ ਲੋਕਾਂ ਦੁਆਰਾ ਇਹਨਾ ਸਕੀਮਾ ਬਾਰੇ ਸੁਚਾਰੂ ਢੰਗ ਨਾਲ ਜਾਗਰੂਕ ਕਰਨ ਬਾਰੇ ਕਿਹਾ ਤਾ ਜੋ ਲੋਕ ਇਹਨਾ ਸਕੀਮਾ ਦਾ ਵੱਧ ਤੋ ਵੱਧ ਫਾਇਦਾ ਲੈ ਸਕਣ। ਅੰਤ ਵਿਚ ਇਸ ਕੈਪ ਵਿਚ ਸ਼ਾਮਿਲ ਹੋਣ ਲਈ ਜਿਲ੍ਹਾ ਪ੍ਰਸ਼ਾਸਨ, ਸਮੂਹ ਵਿਭਾਗਾ ਅਦੇ ਆਏ ਲੋਕਾ ਦਾ ਧੰਨਵਾਦ ਕੀਤਾ।